ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲੇ 'ਚ ਕੀਤਾ ਵੱਡਾ ਖ਼ੁਲਾਸਾ, ਸਿੱਟ ਮੁਖੀ 'ਤੇ ਚੁੱਕੇ ਸਵਾਲ

Friday, Sep 30, 2022 - 02:09 PM (IST)

ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲੇ 'ਚ ਕੀਤਾ ਵੱਡਾ ਖ਼ੁਲਾਸਾ, ਸਿੱਟ ਮੁਖੀ 'ਤੇ ਚੁੱਕੇ ਸਵਾਲ

ਚੰਡੀਗੜ੍ਹ : ਬੀਤੇ ਦਿਨ ਪੰਜਾਬ ਵਿਧਾਨ ਸਭਾ ਸੈਸ਼ਨ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਏ.ਜੀ ਕੁੰਵਰ ਵਿਜੇ ਪ੍ਰਤਾਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕੋਟਕਪੂਰਾ ਗੋਲ਼ੀਕਾਂਡ ਦੀ ਗੱਲ ਕਰਦਿਆਂ ਕਿਹਾ ਕੀ ਐੱਲ.ਕੇ. ਯਾਦਵ ਦੀ SIT ਵੱਲੋਂ ਸੁਖਬੀਰ ਬਾਦਲ ਨੂੰ ਇਸ ਮਾਮਲੇ 'ਚ ਤਲਬ ਕੀਤਾ ਗਿਆ ਸੀ ਪਰ ਜਦੋਂ ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਬਾਹਰ ਆਏ ਤਾਂ ਉਨ੍ਹਾਂ ਨੇ ਬਿਆਨ ਦਿੱਤਾ ਕੇ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਾਂਗੇ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸੁਖਬੀਰ ਬਾਦਲ ਨੂੰ ਐੱਲ.ਕੇ. ਯਾਦਵ ਦੀ SIT ਨੇ ਤਲਬ ਕੀਤਾ ਸੀ ਤਾਂ ਪੁੱਛਗਿੱਛ ਤੋਂ ਬਾਅਦ ਮੇਰੇ ਖ਼ਿਲਾਫ਼ ਬਿਆਨਬਾਜ਼ੀ ਕਿਉਂ ਕੀਤੀ ਗਈ , ਇਹ ਤਾਕਤ ਸੁਖਬੀਰ ਬਾਦਲ ਨੂੰ ਕਿਸ ਨੇ ਦਿੱਤੀ?

ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ: ਫਰੀਦਕੋਟ ਦੇ ਫ਼ੌਜੀ ਜਵਾਨ ਦੀ ਲੱਦਾਖ 'ਚ ਮੌਤ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਐੱਲ.ਕੇ. ਯਾਦਵ ਵਾਲੀ SIT ਨੇ ਸੁਖਬੀਰ ਤੋਂ ਕੋਈ ਪੁੱਛਗਿਛ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਚਾਹ-ਪਕੌੜੇ ਖੁਆ ਕੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਵੀ ਕਹਿ ਕੇ ਭੇਜਿਆ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਕਰਕੇ ਹੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਹੈ।  'ਆਪ' ਵਿਧਾਇਕ ਬੋਲੇ ਕਿ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਐੱਲ. ਕੇ. ਯਾਦਵ ਨੂੰ ਹਾਈਕੋਰਟ ਨੇ SIT ਮੁਖੀ ਬਣਾਇਆ ਸੀ ਪਰ ਅਸਲ 'ਚ ਗੱਲ ਕੁਝ ਹੋਰ ਹੀ ਸੀ। ਯਾਦਵ ਪਹਿਲਾਂ ਆਈ.ਜੀ. ਰੈਂਕ ਦੇ ਅਫ਼ਸਰ ਸਨ ਅਤੇ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਸਨ ਕੇ SIT 'ਚ ਆਈ. ਡੀ. ਜੀ. ਪੀ. ਰੈਂਕ ਦਾ ਅਫ਼ਸਰ ਲਗਾਇਆ ਜਾਵੇ।

ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਉਸ ਵੇਲੇ ਦੀ IPS ਸੂਚੀ ਮੁਤਾਬਕ 35 ਅਫ਼ਸਰ ਅਜਿਹੇ ਸਨ ਜੋ ਏ .ਡੀ .ਜੀ .ਪੀ. ਜਾਂ ਹੋਰ ਰੈਂਕਾਂ 'ਤੇ ਹਾਜ਼ਰ ਸਨ। ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ 4 ਮਈ ਨੂੰ 8 ਅਫ਼ਸਰਾਂ ਦੀ ਪ੍ਰਮੋਸ਼ਨ ਕੀਤੀ ਸੀ, ਜਿਸ ਵਿੱਚ ਐੱਲ.ਕੇ. ਯਾਦਵ 8ਵੇਂ ਨੰਬਰ 'ਤੇ ਸੀ ਫਿਰ ਯਾਦਵ ਨੂੰ SIT ਦਾ ਮੁਖੀ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਯਾਦਵ ਦੀ ਪ੍ਰਮੋਸ਼ਨ ਕੀਤੀ ਫਿਰ ਉਸ ਨੂੰ ਏ. ਡੀ. ਜੀ. ਪੀ. ਲਾ ਕੇ SIT ਦਾ ਮੁਖੀ ਬਣਾਇਆ ਗਿਆ ਸੀ। ਕੁੰਵਰ ਵਿਜੇ ਪ੍ਰਤਾਪ ਨੇ ਸਵਾਲ ਕਰਦਿਆਂ ਕਿਹਾ ਕਿ ਇਹ ਕੰਮ ਕਿਉਂ ਕੀਤਾ ਗਿਆ ? ਜਾਂ ਤਾਂ ਦਾਲ 'ਚ ਕੁਝ ਕਾਲਾ ਹੈ, ਜਾਂ ਸਾਰੀ ਦਾਲ ਹੀ ਕਾਲੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News