ਅਸਤੀਫ਼ਾ ਦੇਣ ਤੋਂ ਬਾਅਦ ਫਿਰ ਬੋਲੇ ਕੁੰਵਰ ਵਿਜੇ ਪ੍ਰਤਾਪ, ਦਿੱਤਾ ਵੱਡਾ ਬਿਆਨ

Saturday, May 01, 2021 - 07:35 PM (IST)

ਅੰਮ੍ਰਿਤਸਰ (ਜ.ਬ.) : ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਿਆਂ ਮੇਰੀ ਨੌਕਰੀ ਚਲੀ ਗਈ, ਇਸ ਲਈ ਮੈਨੂੰ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਈ. ਪੀ. ਐੱਸ. ਦੀ ਨੌਕਰੀ ਨੂੰ ਛੋਟੀ ਨਹੀਂ ਸਮਝਦਾ ਪਰ ਮੈਨੂੰ ਗੁਰੂ ਸਾਹਿਬ ਵੱਲੋਂ ਫਰਮਾਨ ਆਇਆ ਕਿ ਇਹ ਗੁਲਾਮੀ ਦੀ ਨੌਕਰੀ ਜੋ ਮੈਨੂੰ ਕਮਜ਼ੋਰ ਕਰੇਗੀ ਨਹੀਂ ਕਰਨੀ। ਜੋ ਲੋਕ ਦੋਸ਼ੀ ਹਨ ਉਹ ਇਕਨਾਮੀਕਲੀ ਤੇ ਰਾਜਨੀਤਕ ਤੌਰ ’ਤੇ ਬਹੁਤ ਤਾਕਤਵਾਰ ਹਨ। ਜਦ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਸੀ ਤਦ ਮੈਨੂੰ ਪਤਾ ਸੀ ਕਿ ਇਸ ਲਈ ਮੇਰੀ ਜਾਨ ਵੀ ਜਾ ਸਕਦੀ ਹੈ ਤੇ ਮੇਰੀ ਨੌਕਰੀ ਵੀ ਜਾ ਸਕਦੀ ਹੈ। ਮੈਂ ਜੋ ਕੁਝ ਵੀ ਕੀਤਾ ਉਹ ਮੇਰੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਵਾਇਆ ਨਹੀਂ ਤਾਂ ਮੇਰੀ ਕੋਈ ਔਕਾਤ ਨਹੀਂ ਸੀ।

ਇਹ ਵੀ ਪੜ੍ਹੋ : ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਿਸਾਨ ਆਗੂ ਰਾਜੇਵਾਲ ਦੀ ਬੰਦ ਕਮਰਾ ਮੀਟਿੰਗ, ਛਿੜੀ ਨਵੀਂ ਚਰਚਾ

ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਵਿਖੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਵਿਸ਼ੇਸ਼ ਸਨਮਾਨ ਦੇ ਸੱਦੇ ਤਹਿਤ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੀ ਰਿਪੋਰਟ ਬਿਲਕੁਲ ਪਾਰਦਰਸ਼ੀ ਹੈ ਤੇ ਇਹ ਰਿਪੋਰਟ ਨਾ ਤਾਂ ਮਾਣਯੋਗ ਹਾਈ ਕੋਰਟ ਨੂੰ ਦਿੱਤੀ ਗਈ ਤੇ ਨਾ ਹੀ ਸਰਕਾਰ ਨੂੰ। ਇਹ ਰਿਪੋਰਟ ਮਾਣਯੋਗ ਫਰੀਦਕੋਰਟ ਦੀ ਜ਼ਿਲ੍ਹਾ ਅਦਾਲਤ ਨੂੰ ਦਿੱਤੀ ਗਈ। ਅਦਾਲਤ ਨੇ ਸਾਡੇ ਗਵਾਹਾਂ ਦੇ ਬਿਆਨ ਨਹੀਂ ਲਏ ਤੇ ਨਾ ਹੀ ਸਾਨੂੰ ਮੌਕਾ ਦਿੱਤਾ ਗਿਆ।

ਇਹ ਵੀ ਪੜ੍ਹੋ : ਸੰਦੌੜ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਪਰਿਵਾਰ, ਭਰੀ ਜਵਾਨੀ ’ਚ ਦੋ ਨੌਜਵਾਨਾਂ ਦੀ ਮੌਤ

ਉਨ੍ਹਾਂ ਕਿਹਾ ਕਿ ਜਿੰਨੀਆਂ ਮਰਜ਼ੀ ਸਿੱਟਾਂ ਬਣ ਜਾਣ ਜਾਂ ਸੀ. ਬੀ. ਆਈ. ਇਨਕੁਆਰੀਆਂ ਹੋ ਜਾਣ ਕੋਈ ਇਨਸਾਫ਼ ਨਹੀਂ ਮਿਲਣਾ। ਸਿਰਫ਼ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਜੋ ਸਰਕਾਰ ਨੇ ਗੋਦ ਲਿਆ ਹੈ ਉਹ ਜੋ ਮਰਜ਼ੀ ਕਹਿ ਲਵੇ ਪਰ ਇਕ ਦਿਨ ਅਜਿਹਾ ਆਵੇਗਾ ਜਿਸ ਦਿਨ ਇਸ ਮੀਡੀਏ ਦਾ ਨਾਂ ਜਨਤਾ ਮੀਡੀਆ ਹੋਵੇਗਾ ਤੇ ਉਹ ਜਨਤਾ ਦੀ, ਇਨਸਾਫ਼ ਦੀ ਤੇ ਗੁਰੂ ਦੀ ਗੱਲ ਕਰੇਗਾ।

ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਦੇ ਬਿਰਧ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਤ ਦੀ ਮਾਫ਼ੀ ਲਈ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News