ਕੁੰਵਰ ਵਿਜੇ ਪ੍ਰਤਾਪ ਦੀ ਸ਼ਮੂਲੀਅਤ ਵਾਲੇ ਨਸ਼ਾ ਸਮੱਗਲਿੰਗ ਕੇਸ ਦੀ ਜਾਂਚ NCB/CBI ਹਵਾਲੇ ਕੀਤੀ ਜਾਵੇ : ਵਲਟੋਹਾ
Monday, Jun 28, 2021 - 12:22 PM (IST)
ਅੰਮ੍ਰਿਤਸਰ (ਜ.ਬ.) - ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ 15 ਕਰੋੜ ਰੁਪਏ ਮੈਡੀਕਲ ਨਸ਼ਾ ਫੜੇ ਜਾਣ ਦੇ ਕੇਸ ’ਚ, ਜਿਸ ’ਚ ਸਾਬਕਾ ਆਈ. ਜੀ. ‘ਆਪ’ ਆਗੂ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨੇੜਲਾ ਸਾਥੀ ਫਰਾਰ ਹੈ, ਦੀ ਜਾਂਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਜਾਂ ਸੀ. ਬੀ. ਆਈ. ਹਵਾਲੇ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਆਈ. ਜੀ. ਦੀ ਸਰਕਾਰੀ ਕਾਰ ਦੀ ਵਰਤੋਂ ਵੀ ਨਸ਼ਾ ਭੇਜਣ ਵਾਸਤੇ ਕੀਤੀ ਜਾਂਦੀ ਸੀ।
ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ
ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਰਦੀਧਾਰੀ ਸਟਾਫ ਦੀ ਡਿਊਟੀ ਆਪਣੀ ਸਰਕਾਰੀ ‘ਦੋ ਸਟਾਰ’ ਵਾਲੀ ਕਾਰ ਵਿਚ ਇਕ ਥਾਂ ਤੋਂ ਦੂਜੀ ਥਾਂ ਭੇਜਣ ਲਈ ਲਗਾ ਕੇ ਨਸ਼ਾ ਸਮੱਗਲਿੰਗ ਦੀ ਪੁਸ਼ਤ ਪਨਾਹੀ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਖ਼ੁਲਾਸੇ ਕਾਂਗਰਸੀ ਤੋਂ ‘ਆਪ’ ਆਗੂ ਬਣੇ ਰਾਜੀਵ ਭਗਤ ਦੇ ਸਹਿਯੋਗੀਆਂ ਨੇ ਕੀਤੇ ਹਨ, ਜਿਨ੍ਹਾਂ ਨੂੰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ
ਮੁਲਜ਼ਮਾਂ ਨੇ ਦੱਸਿਆ ਹੈ ਕਿ ਰਾਜੀਵ ਭਗਤ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 1 ਕਰੋੜ ਰੁਪਏ ਦਿੱਤੇ ਸਨ ਤੇ 15 ਲੱਖ ਰੁਪਏ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੂੰ ਦਿੱਤੇ ਸਨ। ਵਲਟੋਹਾ ਨੇ ਕਿਹਾ ਕਿ ਰਾਜੀਵ ਭਗਤ ਨੂੰ ‘ਆਪ’ ਨੇ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ‘ਆਪ’ ’ਚ ਕਈ ਅਜਿਹੇ ਆਗੂ ਹਨ, ਜਿਨ੍ਹਾਂ ’ਤੇ ਸਮੱਗਲਿੰਗ ਦੇ ਕੇਸ ਦਰਜ ਹੋਏ ਹੋਏ ਹਨ। ਇਨ੍ਹਾਂ ਦਾ ਖੁਲਾਸਾ ਅਗਲੇ ਦਿਨਾਂ ’ਚ ਅਕਾਲੀ ਦਲ ਕਰੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਕੌਮੀ ਜਾਂਚ ਏਜੰਸੀ ਹੀ ਕੇਸ ’ਚ ਨਿਆਂ ਕਰ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ