5 ਸਾਲ ਦਾ ਕਾਰਜਕਾਲ ਪੂਰਾ ਹੋਣ ''ਤੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ ਖਾਸ ਗੱਲਬਾਤ

Sunday, Apr 26, 2020 - 02:19 PM (IST)

5 ਸਾਲ ਦਾ ਕਾਰਜਕਾਲ ਪੂਰਾ ਹੋਣ ''ਤੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ ਖਾਸ ਗੱਲਬਾਤ

ਮੋਹਾਲੀ (ਪਰਦੀਪ)— ਮੋਹਾਲੀ ਦੇ ਇਤਿਹਾਸ 'ਚ ਪਹਿਲੀ ਵਾਰ ਮੋਹਾਲੀ ਕਾਰਪੋਰੇਸ਼ਨ ਬਣਨ ਉਪਰੰਤ ਇਸ ਦਾ ਪਹਿਲਾ ਮੇਅਰ ਬਣਨ ਦੀ ਦੌੜ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ 'ਚ ਲੱਗ ਗਈ ਪਰ ਰਾਜਨੀਤਿਕ ਤਿਕੜਮਬਾਜ਼ੀ ਨੂੰ ਪਛਾੜਦਿਆਂ ਲੋਕਾਂ ਅਤੇ ਨਿੱਜੀ ਸਿਪੇਸਲਾਰਾਂ ਦੇ ਸਹਿਯੋਗ ਨਾਲ ਪ੍ਰਸਿੱਧ ਬਿਲਡਰ, ਬਿਲਡਰਾਂ ਦੀ ਕੌਮੀ ਪੱਧਰ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਜੋਂ ਕਾਰਜਸ਼ੀਲ, ਜਨਤਾ ਲੈਂਡ ਪ੍ਰੋਮੋਟਰ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਕੁਲਵੰਤ ਸਿੰਘ ਨੇ 25 ਫਰਵਰੀ 2015 ਨੂੰ ਕੌਂਸਲਰ ਦੀ ਨਾ ਸਿਰਫ ਚੋਣ ਜਿੱਤੀ ਬਲਕਿ 26 ਅਪ੍ਰੈਲ 2015 ਨੂੰ ਮੋਹਾਲੀ ਕਾਰਪੋਰੇਸ਼ਨ ਦੇ ਪਹਿਲੇ ਮੇਅਰ ਬਣ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ।

ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਟਿਕਟ 'ਤੇ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਕੁਲਵੰਤ ਸਿੰਘ ਇਸ ਤੋਂ ਪਹਿਲਾਂ ਵੀ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਮੁੱਖ ਸਰਪ੍ਰਸਥ ਦੇ ਤੌਰ 'ਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ। 'ਜਗ ਬਾਣੀ' ਵੱਲੋਂ 5 ਵਰ੍ਹੇ ਬਤੌਰ ਮੇਅਰ ਦਾ ਕਾਰਜਕਾਲ ਅਤੇ ਮੋਹਾਲੀ ਕਾਰਪੋਰੇਸ਼ਨ ਦੀ ਮਿਆਦ ਪੂਰੀ ਹੋ ਜਾਣ 'ਤੇ ਆਪਣੀ ਆਖਰੀ ਮੀਟਿੰਗ ਤੋਂ ਬਾਅਦ ਕੁਲਵੰਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

ਅੱਜ ਤੁਸੀਂ ਬਤੌਰ ਮੇਅਰ ਆਖਰੀ ਮੀਟਿੰਗ ਸਾਰੇ ਕੌਂਸਲਰਾਂ ਨਾਲ ਕੀਤੀ ਕਿਸ ਤਰ੍ਹਾਂ ਲੱਗ ਰਿਹਾ ਹੈ?
ਸਾਰੇ ਕੌਂਸਲਰਾਂ ਅਤੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਅਤੇ ਬਿਨਾਂ ਕਿਸੇ ਟਕਰਾਅ ਦੇ ਅਸੀਂ ਵਰ੍ਹੇ ਦੀ ਅਵਧੀ ਅੱਜ ਪੂਰੀ ਕਰ ਲਈ ਅਤੇ ਵਿਕਾਸ ਦੇ ਸਾਰੇ ਮਤੇ ਹਰ ਵਾਰੀ ਸਰਬਸੰਮਤੀ ਨਾਲ ਹੀ ਪਾਸ ਹੁੰਦੇ ਰਹੇ। ਇਸ ਦੇ ਲਈ ਮੈਂ 49 ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮੈਨੂੰ ਸਹਿਯੋਗ ਦਿੱਤਾ।

ਕਿੰਨੇ ਕੁ ਵਿਕਾਸ ਕਾਰਜਾਂ ਨੂੰ ਇੰਜਾਮ ਦੇ ਚੁੱਕੇ ਹੋ?
ਵਿਕਾਸ ਕਾਰਜਾਂ 'ਚ ਨਵੀਆਂ ਸੜਕਾਂ ਦਾ ਨਿਰਮਾਣ, ਪੁਰਾਣੀਆਂ ਦੀ ਮੁਰੰਮਤ, ਫੁੱਟਪਾਥ ਤੇ ਪੇਵਰ ਬਲਾਕ ਲਗਾਉਣਾ, ਵਾਟਰ ਸਪਲਾਈ ਤੋਂ ਇਲਾਵਾ ਸ਼ਹਿਰ ਵਾਸੀਆਂ ਦੇ ਦੁਆਰ 'ਤੇ ਜਾ ਕੇ ਪਾਰਕਾਂ 'ਚ ਓਪਨ ਏਅਰ ਜਿੰਮ ਲਗਾਏ ਗਏ ਅਤੇ ਇਨ੍ਹਾਂ ਜਿੰਮਾਂ 'ਚ ਕਸਰਤ ਕਰਕੇ ਲੋਕ ਇਸ ਦਾ ਪੂਰਾ ਇਤਮਾਲ ਕਰ ਰਹੇ ਹਨ ਇਹ ਸਾਡੇ ਲਈ ਤਸੱਲੀ ਵਾਲੀ ਗੱਲ ਹੈ।

ਵਾਟਰ ਸਪਲਾਈ ਦੀ ਲਾਈਨਿੰਗ ਦੇ ਅੱਪਗ੍ਰੇਡੇਸ਼ਨ ਕਰਨ ਦੇ ਪ੍ਰੋਜੈਕਟ ਦਾ ਕੀ ਸਟੇਟਸ ਹੈ?
ਫੇਜ਼-1 ਤੋਂ 11 ਤਕ ਵਾਟਰ ਸਪਲਾਈ ਦੀ ਲਾਈਨਿੰਗ ਦੀ ਹਾਲਤ ਬੇਹੱਦ ਖਸਤਾ ਸੀ ਅਤੇ ਮੋਹਾਲੀ ਕਾਰਪੋਰੇਸ਼ਨ ਦੀ ਪਹਿਲੀ ਹੀ ਮੀਟਿੰਗ ਮਤਾ ਪਾਸ ਕੀਤਾ ਅਤੇ ਅੰਮ੍ਰਿਤ ਸਕੀਮ ਦੇ ਤਹਿਤ ਇਸ ਪ੍ਰੋਜੈਕਟ ਵਿਚ ਕੇਂਦਰ ਦਾ 50 ਪ੍ਰਤੀਸ਼ਤ, ਪੰਜਾਬ ਦਾ 30 ਪ੍ਰਤੀਸ਼ਤ ਅਤੇ ਕਾਰਪੋਰੇਸ਼ਨ ਦਾ 20 ਪ੍ਰਤੀਸ਼ਤ ਹਿੱਸਾ ਦੇਣਾ ਹੈ ਅਤੇ ਇਹ ਚਾਰ ਸਾਲਾਂ ਦੇ ਬਖਵੇ ਬਾਅਦ ਪ੍ਰੋਜੈਕਟ ਪਾਸ ਹੋਇਆ ਅਤੇ ਕੰਮ ਚੱਲ ਰਿਹਾ ਹੈ ਅਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ।

ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ

ਸ਼ੁਰੂਆਤ ਵਿਚ ਹੀ ਕਈ ਵਾਰ ਸਿਆਸੀ ਲੜਾਈ ਵੀ ਲੜਨੀ ਪਈ?
ਸਿਆਸਤ ਦੇ ਖੇਤਰ ਵਿਚ ਮੈਂ ਤੋਹਮਤਬਾਜ਼ੀ ਦੀ ਕਦੇ ਪ੍ਰਵਾਹ ਨਹੀਂ ਕੀਤੀ। ਸ਼ਹਿਰ ਦੇ ਵਿਕਾਸ ਲਈ ਮੈਂ ਹਰ ਇਕ ਦਾ ਸਹਿਯੋਗ ਲਿਆ ਫਿਰ ਭਾਵੇਂ ਉਹ ਵਿਰੋਧੀ ਹੀ ਹੋਵੇ। ਮੈਂ ਲੋਕਾਂ ਦੀ ਸਮੱਸਿਆ ਅਤੇ ਲੋੜ ਨੂੰ ਸਮਾਂ ਰਹਿੰਦਿਆਂ ਹੱਲ ਕਰਨ ਨੂੰ ਹੀ ਪ੍ਰਥਾਮਿਕਤਾ ਦਿੱਤੀ ਹੈ।

ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਰਕਾਰ ਨੂੰ ਕਾਰਪੋਰੇਸ਼ਨ ਵੱਲੋਂ ਸਰਕਾਰ ਨੂੰ ਕੀ ਸਹਿਯੋਗ ਦਿੱਤਾ?
ਸਭਨਾਂ ਕੌਂਸਲਰਾਂ ਦੀ ਰਾਏ ਦੇ ਨਾਲ ਮੁੱਖ ਮੰਤਰੀ ਰਾਹਤ ਫੰਡ ਲਈ 2 ਕਰੋੜ ਰੁਪਏ ਜਦਕਿ ਸਿਵਲ ਹਸਪਤਾਲ ਮੋਹਾਲੀ ਲਈ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਮਾਨ ਲਈ 50 ਲੱਖ ਰੁਪਏ ਦੇਣ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਹੈ। ਮੋਹਾਲੀ ਸ਼ਹਿਰ ਵਿਚ ਸਾਰੇ 50 ਵਾਰਡਾਂ ਵਿਚ ਸੈਨੇਟਾਈਜ਼ਰ ਦੀ ਸੁਵਿਧਾ ਉਪਲਬਧ ਕਰਵਾਈ ਗਈ ਅਤੇ ਕੋਈ ਵਾਰਡਾਂ 'ਚ ਲੋੜ ਅਨੁਸਾਰ ਅਤੇ ਕੌਂਸਲਰਾਂ ਦੀ ਮੰਗ 'ਤੇ 2 ਤੋਂ ਵੀ ਵੱਧ ਵਾਰ ਉਸ ਵਾਰਡ ਨੂੰ ਸੈਨੇਟਾਈਜ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

ਲਾਕਡਾਊਨ ਦੌਰਾਨ ਲੋਕਾਂ ਲਈ ਕੋਈ ਸੁਨੇਹਾ?
ਸਰਕਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਜੁਟੀਆਂ ਕਈ ਸੰਸਥਾਵਾਂ ਲੋਕਾਂ ਤਕ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ ਜੋ ਕਿ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਇਸ ਕਾਰਜ ਵਿਚ ਆਪਣਾ ਯੋਗਦਾਨ ਜ਼ਰੂਰੀ ਪਾਉਣਾ ਚਾਹੀਦਾ ਹੈ ਪਰ ਸੋਸ਼ਲ ਡਿਸਟੈਂਸ ਹਰ ਹਿੱਲੇ ਬਰਕਰਾਰ ਰੱਖਣ ਦੇ ਨਾਲ-ਨਾਲ ਮਾਸਕ ਤੋਂ ਬਿਨਾਂ ਘਰ ਤੋਂ ਬਾਹਰ ਨਿਕਲਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ।

ਇਹ ਵੀ ਪੜ੍ਹੋ : ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕੋਈ ਗਿਲਾ ਸ਼ਿਕਵਾ ਹੈ?
ਜੀ ਨਹੀਂ, ਬਿਲਕੁਲ ਨਹੀਂ, ਨਾਲੇ ਇਹ ਸਭ ਰਾਜਨੀਤਿਕ ਗੱਲਾਂ ਹਨ, ਜਿਨ੍ਹਾਂ ਦੇ ਬਾਰੇ ਵਿਚ ਅੱਜ ਇਸ ਕੁਦਰਤੀ ਬਿਪਤਾ ਦੀ ਘੜੀ ਦੌਰਾਨ ਜਰਾ ਜਿੰਨਾ ਵੀ ਸੋਚਣ ਦੀ ਵਿਹਲ ਨਹੀਂ ਹੈ ਅਤੇ ਸਿਰਫ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਸਮੁੱਚੀ ਕਾਇਨਾਤ ਦੇ ਭਲੇ ਦੀ ਗੱਲ ਹੀ ਆਪਣੇ ਜਹਿਨ ਵਿਚ ਲਿਆਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਕਾਇਮ ਕੀਤੀ ਮਿਸਾਲ, ਜਨਮ ਦਿਨ ਮੌਕੇ ਘਰ ਪਹੁੰਚ ਦਿੱਤਾ ਇਹ ਸਰਪ੍ਰਾਈਜ਼


author

shivani attri

Content Editor

Related News