ਕੋਟਕਪੂਰਾ ਗੋਲੀਕਾਂਡ: ਐੱਸ.ਪੀ. ਬਲਜੀਤ ਸਿੱਧੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ
Wednesday, Jul 22, 2020 - 05:59 PM (IST)
ਫ਼ਰੀਦਕੋਟ (ਜਗਤਾਰ): ਕੋਟਕਪੂਰਾ ਗੋਲੀਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਐੱਸ. ਪੀ. ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਨੇ ਡਿਊਟੀ ਮੈਜਿਸਟ੍ਰੇਟ ਏਕਤਾ ਉਪਲ ਦੀ ਅਦਾਲਤ 'ਚ ਅਰਜ਼ੀ ਦੇ ਕੇ ਐੱਸ. ਪੀ. ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਜਾਂਚ ਟੀਮ ਵਲੋਂ ਐੱਸ. ਪੀ. ਬਲਜੀਤ ਸਿੰਘ ਨੂੰ ਦੋ ਵਾਰ ਸੰਮਨ ਭੇਜਣ ਦੇ ਬਾਵਜੂਦ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀ ਹੋਏ ।ਉਸ ਤੋਂ ਬਾਅਦ ਜਾਂਚ ਟੀਮ ਨੇ ਅਦਾਲਤ 'ਚ ਬਲਜੀਤ ਸਿੰਘ ਨੂੰ ਕਾਬੂ ਕਰਨ ਲਈ ਗ੍ਰਿਫ਼ਤਾਰੀ ਵਰੰਟਾਂ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਨਾਲ ਪੰਜਵੀਂ ਮੌਤ
ਦੱਸਣਯੋਗ ਹੈ ਕਿ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਕੋਟਕਪੂਰਾ ਚੌਂਕ 'ਚ ਰੋਸ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਸ ਵਲੋਂ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਬਹਿਬਲ ਕਲਾਂ 'ਚ ਵੀ ਸਿੱਖ ਸੰਗਤਾਂ ਅਤੇ ਪੁਲਸ ਵਿਚਕਾਰ ਝੜਪ ਹੁੰਦੀ ਰਹੀ। ਇਸ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੰਜਾਬ ਸਰਕਾਰ ਵਲੋਂ ਵਿਸ਼ੇਸ ਐੱਸ.ਆਈ.ਟੀ. (ਸਿਟ) ਗਠਨ ਕੀਤੀ ਗਈ, ਜਿਸ ਵਲੋਂ ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਸ਼ੁਰੂ ਹੋਈ ਅਤੇ ਹੁਣ ਕੋਟਕਪੂਰਾ ਗੋਲੀਕਾਂਡ ਨਾਲ ਸੰਬੰਧਿਤ ਧਾਰਾ 192 ਤਹਿਤ ਦੋਸ਼ੀ ਐਲਾਨ ਕੇ ਸਿਟ ਵਲੋਂ ਮਾਨਯੋਗ ਅਦਾਲਤ ਤੋਂ ਬਲਜੀਤ ਸਿੰਘ ਸਿੱਧੂ ਦਾ ਗਿਰਫ਼ਤਾਰੀ ਵਰੰਟ ਦੀ ਮੰਗ ਕੀਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਜਸਟਿਸ ਏਕਤਾ ਉੱਪਲ ਦੀ ਅਦਾਲਤ ਵਲੋਂ ਬਲਜੀਤ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੁਦਰਤ ਦਾ ਕਹਿਰ: ਘਰ ਦੀ ਛੱਤ ਡਿੱਗਣ ਨਾਲ ਜਨਾਨੀ ਦੀ ਮੌਕੇ 'ਤੇ ਮੌਤ