ਕੋਟਕਪੂਰਾ ''ਚ ਵੱਡੀ ਵਾਰਦਾਤ, ਸਹੁਰੇ ਨੇ ਸ਼ਰੇਆਮ ਨੂੰਹ ਨੂੰ ਗੋਲੀਆਂ ਨਾਲ ਭੁੰਨ੍ਹਿਆ
Thursday, Jan 02, 2020 - 12:00 PM (IST)
ਕੋਟਕਪੂਰਾ (ਨਰਿੰਦਰ ਬੈੜ) : ਕੋਟਕਪੂਰਾ ਦੇ ਮੁਹੱਲਾ ਨਿਰਮਾਣ ਪੁਰਾ ਵਿਖੇ ਸਹੁਰੇ ਵਲੋਂ ਗੋਲੀ ਮਾਰ ਕੇ ਆਪਣੀ ਨੂੰਹ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮਾਮੂਲੀ ਝਗੜੇ ਦੇ ਚੱਲਦਿਆਂ ਵੈਦ ਸ਼ਾਮ ਪੁਰੀ ਨੇ ਆਪਣੀ ਨੂੰਹ ਨੀਲਮ ਰਾਣੀ ਪਤਨੀ ਮਨੀਸ਼ ਪੁਰੀ ਨੂੰ ਬਾਰਾਂ ਬੋਰ ਦੀ ਰਾਈਫਲ ਨਾਲ ਗੋਲੀ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।