ਕੌਮੀ ਇਨਸਾਫ ਮੋਰਚੇ ਦੇ ਧਰਨੇ ’ਚ ਭਿੜੇ ਨਿਹੰਗ ਸਿੰਘ, ਇਕ ਦਾ ਹੱਥ ਵੱਢਿਆ

Monday, Apr 10, 2023 - 06:31 PM (IST)

ਕੌਮੀ ਇਨਸਾਫ ਮੋਰਚੇ ਦੇ ਧਰਨੇ ’ਚ ਭਿੜੇ ਨਿਹੰਗ ਸਿੰਘ, ਇਕ ਦਾ ਹੱਥ ਵੱਢਿਆ

ਮੋਹਾਲੀ (ਪਰਦੀਪ) : ਮੋਹਾਲੀ ਦੇ ਬਾਰਡਰ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ ਵਿਚ ਨਹਿੰਗ ਸਿੰਘਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਮਾਮਲੇ ਵਿਚ ਮੋਹਾਲੀ ਪੁਲਸ ਨੇ ਅੱਧੀ ਰਾਤ ਨੂੰ ਸੈਕਟਰ 52 ਦੇ ਇਕ ਪਾਰਕ ਦੇ ਨੇੜੇ ਇਕ ਨਿਹੰਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਕ ਹੋਰ ਨਿਹੰਗ ਸਿੰਘ ਨੂੰ ਤਲਵਾਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ 8 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸਾਰੇ ਮੁਲਜ਼ਮ ਅਤੇ ਪੀੜਤ ਵਾਈ. ਪੀ. ਐੱਸ. ਚੌਕ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦਾ ਹਿੱਸਾ ਸਨ, ਜੋ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਪੁਲਸ ਨੇ ਨਿਹੰਗ ਮੇਲਾ ਸਿੰਘ (38) ਵਾਸੀ ਬਨੂੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ 8 ਅਣਪਛਾਤੇ ਵਿਅਕਤੀਆਂ ਦੀ ਪੁਲਸ ਵਲੋਂ ਸ਼ਨਾਖਤ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਪੀੜਤ ਦੀ ਪਛਾਣ ਚੰਦੀ ਨਿਹੰਗ (37) ਵਾਸੀ ਮਨੀਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ, ਜਿਸ ਦੇ ਮੁੱਖ ਮੁਲਜ਼ਮ ਵੱਲੋਂ ਤਲਵਾਰ ਨਾਲ ਕੀਤੇ ਗਏ ਹਮਲੇ ਕਾਰਨ ਉਸ ਦੇ ਖੱਬੇ ਗੁੱਟ ’ਤੇ ਡੂੰਘੇ ਕੱਟ ਸਮੇਤ ਕਈ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ. ਐੱਮ. ਈ. ਆਰ.) ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਅਮਨ ਨਿਹੰਗ ਗਰੁੱਪ ਦੇ ਮੈਂਬਰ ਮੇਲਾ ਸਿੰਘ ਅਤੇ ਚੰਦੀ ਨਿਹੰਗ ਦੋਵੇਂ ਸੈਕਟਰ 52 ਦੇ ਇਕ ਪਾਰਕ ਦੇ ਕੋਲ ਬੈਠੇ ਸਨ ਤਾਂ ਆਪਸ ’ਚ ਤਕਰਾਰ ਹੋ ਗਈ। ਪੁਲਸ ਸੁਪਰਡੈਂਟ ਹਰਿੰਦਰ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਪੀੜਤ ਦੇ ਗੁੱਟ ’ਤੇ ਤਲਵਾਰ ਦੇ ਹਮਲੇ ਕਾਰਨ ਗੰਭੀਰ ਸੱਟ ਲੱਗੀ ਹੈ। ਪੀੜਤ ਦੀ ਰਿਪੋਰਟ ਹੋਰ ਸੱਟਾਂ ਦਾ ਖੁਲਾਸਾ ਕਰੇਗੀ ਜੇਕਰ ਕੋਈ ਹੈ। ਮੋਹਾਲੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀੜਤ ਨੂੰ ਪੀ. ਜੀ. ਆਈ. ਪਹੁੰਚਾਇਆ ਅਤੇ ਐਤਵਾਰ ਨੂੰ ਪੀੜਤ ਦੇ ਬਿਆਨ ਤੋਂ ਤੁਰੰਤ ਬਾਅਦ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼

ਥਾਣਾ ਮਟੌਰ ਦੇ ਥਾਣੇਦਾਰ ਗੱਬਰ ਸਿੰਘ ਨੇ ਘਟਨਾ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਉਨ੍ਹਾਂ ਦੇ ਝਗੜੇ ਦੇ ਸਹੀ ਕਾਰਨਾਂ ਬਾਰੇ ਪਤਾ ਨਹੀਂ ਹੈ ਪਰ ਉਹ ਇਕੱਠੇ ਬੈਠੇ ਸਨ ਅਤੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਬਹਿਸ ਤੋਂ ਬਾਅਦ ਮੇਲਾ ਸਿੰਘ ਨੇ ਆਪਣੀ ਤਲਵਾਰ ਕੱਢ ਲਈ ਤੇ ਪੀੜਤ ’ਤੇ ਹਮਲਾ ਕਰ ਦਿੱਤਾ। ਮੇਲਾ ਸਿੰਘ ਦੇ ਹੋਰ ਸਾਥੀਆਂ ਨੇ ਵੀ ਪੀੜਤ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਮੇਲਾ ਸਿੰਘ ਨੇ ਪੀੜਤ ਦਾ ਗੁੱਟ ਵੱਢ ਦਿੱਤਾ, ਜਿਸ ਤੋਂ ਬਾਅਦ ਉਹ ਖੂਨ ਨਾਲ ਲੱਥ-ਪੱਥ ਜ਼ਮੀਨ ’ਤੇ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀ ਪੀੜਤ ਦੇ ਪਿੱਛੇ ਤਲਵਾਰਾਂ ਲੈ ਕੇ ਭੱਜਦੇ ਹੋਏ ਵਿਖਾਈ ਦਿੱਤੇ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਧਾਰਾ 144 ਲਗਾਈ ਗਈ, ਜਾਰੀ ਹੋਏ ਸਖ਼ਤ ਹੁਕਮ

ਸੂਚਨਾ ਮਿਲਣ ’ਤੇ ਥਾਣਾ ਮਟੌਰ ਦੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ। ਪੀੜਤ ਦਾ ਐਤਵਾਰ ਨੂੰ ਆਪ੍ਰੇਸ਼ਨ ਹੋਇਆ ਅਤੇ ਉਹ ਹੁਣ ਖਤਰੇ ਤੋਂ ਬਾਹਰ ਹੈ। ਅਸੀਂ ਐਤਵਾਰ ਨੂੰ ਹੀ ਪੀੜਤ ਦੇ ਬਿਆਨ ਦਰਜ ਕਰ ਸਕੇ। ਐੱਸ. ਐੱਚ. ਓ. ਗੱਬਰ ਨੇ ਕਿਹਾ ਕਿ ਮੇਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਨਾਲ ਜੁੜੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਦੋਵੇਂ ਨਿਹੰਗ ਸਿੰਘ ਸ਼ਰਾਬ ਪੀਂਦੇ ਹੋਏ ਬਹਿਸ ਕਰਨ ਲੱਗੇ। ਅਸੀਂ ਤੱਥਾਂ ਦਾ ਪਤਾ ਲਗਾਉਣ ਲਈ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਇਸ ਦੌਰਾਨ ਸਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307, 120ਬੀ, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਪਤੀ-ਪਤਨੀ ਸਣੇ ਤਿੰਨ ਦੀ ਮੌਤ (ਦੇਖੋ ਤਸਵੀਰਾਂ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News