ਅੱਤ ਦੀ ਗਰਮੀ ’ਚ ਪੈਣਗੀਆਂ ਵੋਟਾਂ! ਜਾਣੋ ਕਿਵੇਂ ਦਾ ਰਹੇਗਾ ਮੌਸਮ ਦਾ ਹਾਲ
Saturday, Jun 01, 2024 - 05:57 AM (IST)
ਜਲੰਧਰ (ਪੁਨੀਤ)– ਪੰਜਾਬ ’ਚ ਗਰਮੀ ਨੇ ਬੁਰਾ ਹਾਲ ਕੀਤਾ ਹੋਇਆ ਹੈ, ਜਿਸ ਕਾਰਨ ਜਨਤਾ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਨਗਰ ਜਲੰਧਰ ਦੇ ਤਾਪਮਾਨ ’ਚ ਸ਼ੁੱਕਰਵਾਰ ਨੂੰ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਤਕ ਪਹੁੰਚ ਗਿਆ। ਘੱਟੋ-ਘੱਟ ਤਾਪਮਾਨ 23.8 ਡਿਗਰੀ ਰਹੇਗਾ, ਜੋ ਕਿ ਆਮ ਤੋਂ 4.3 ਡਿਗਰੀ ਦੀ ਗਿਰਾਵਟ ਦੱਸ ਰਿਹਾ ਹੈ। ਇਸ ਭਿਆਨਕ ਗਰਮੀ ਵਿਚਕਾਰ ਲੂ ਨੇ ਆਪਣਾ ਕਹਿਰ ਦਿਖਾਇਆ ਹੈ, ਜਿਸ ਕਾਰਨ ਘਰਾਂ ’ਚੋਂ ਬਾਹਰ ਜਾਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਈਆਂ।
ਦੂਜੇ ਪਾਸੇ ਭਿਆਨਕ ਗਰਮੀ ’ਚ ਅੱਜ ਯਾਨੀ ਸ਼ਨੀਵਾਰ ਨੂੰ ਵੋਟਿੰਗ ਹੋਣ ਵਾਲੀ ਹੈ, ਜਿਸ ਕਾਰਨ ਲੋਕ ਮੌਸਮ ’ਚ ਰਾਹਤ ਦੀ ਉਮੀਦ ਕਰ ਰਹੇ ਹਨ। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਗਰਮੀ ਦਾ ਅਸਰ ਜਾਰੀ ਰਹੇਗਾ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਨੇਰੀ-ਤੂਫ਼ਾਨ ਦਾ ਅਲਰਟ ਚੱਲ ਰਿਹਾ ਹੈ। ਕੁਝ ਫ਼ੀਸਦੀ ਤਕ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਤੇਜ਼ ਹਵਾਵਾਂ ਦਾ ਜ਼ੋਰ ਦੇਖਣ ਨੂੰ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼
ਸ਼ੁੱਕਰਵਾਰ ਨੂੰ ਲੂ ਦੇ ਕਹਿਰ ਵਿਚਕਾਰ ਸੜਕਾਂ ਤੇ ਬਾਜ਼ਾਰਾਂ ’ਚ ਸੰਨਾਟਾ ਦੇਖਣ ਨੂੰ ਮਿਲਿਆ। ਖ਼ਾਸ ਕਰਕੇ ਦੁਪਹਿਰ ਸਮੇਂ ਮੁੱਖ ਸੜਕਾਂ ਖਾਲੀ-ਖਾਲੀ ਨਜ਼ਰ ਆਈਆਂ। ਚੋਣ ਪ੍ਰਚਾਰ ਰੁਕਣ ਕਾਰਨ ਰੈਲੀਆਂ ਆਦਿ ਦਾ ਰੌਲਾ ਵੀ ਖ਼ਤਮ ਹੋ ਚੁੱਕਾ ਹੈ, ਜਿਸ ਕਰਕੇ ਚਹਿਲ-ਪਹਿਲ ਘੱਟ ਗਈ ਹੈ। ਇਸ ਕਾਰਨ ਸ਼ਹਿਰ ’ਚ ਸ਼ੁੱਕਰਵਾਰ ਨੂੰ ਸ਼ਾਂਤੀ ਦਾ ਮਾਹੌਲ ਦੇਖਣ ਨੂੰ ਮਿਲਿਆ। ਦੇਖਣ ’ਚ ਆ ਰਿਹਾ ਹੈ ਕਿ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਕੰਮਕਾਜ ’ਤੇ ਅਸਰ ਪੈ ਰਿਹਾ ਹੈ।
ਚੱਕਰ ਆਉਣ ਕਾਰਨ ਬਚਾਅ ਕਰਨਾ ਜ਼ਰੂਰੀ
ਗਰਮੀ ਕਾਰਨ ਲੋਕਾਂ ਨੂੰ ਚੱਕਰ ਆਦਿ ਆ ਰਹੇ ਹਨ। ਕਈ ਥਾਵਾਂ ’ਤੇ ਲੋਕਾਂ ਦੀ ਸਿਹਤ ਵਿਗੜਦੀ ਦੇਖੀ ਜਾ ਰਹੀ ਹੈ। ਕਈ ਲੋਕ ਤਾਂ ਦੋਪਹੀਆ ਵਾਹਨ ਤੋਂ ਅਸੰਤੁਲਿਤ ਹੋ ਕੇ ਡਿੱਗਦਿਆਂ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਹਾਲਤ ’ਚ ਬਚਾਅ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਜਿਨ੍ਹਾਂ ਨੂੰ ਚੱਕਰ ਆਉਣ ਦੀ ਦਿੱਕਤ ਰੁਟੀਨ ’ਚ ਪੇਸ਼ ਆ ਰਹੀ ਹੈ, ਉਨ੍ਹਾਂ ਨੂੰ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਛੱਤਰੀ, ਟੋਪੀ ਤੇ ਹੋਰ ਢੰਗ ਨਾਲ ਸਿਰ ਨੂੰ ਕਵਰ ਕਰਨਾ ਚਾਹੀਦਾ ਹੈ। ਪਾਣੀ ਦੀ ਵਰਤੋਂ ਸਮੇਂ-ਸਮੇਂ ’ਤੇ ਕਰਦੇ ਰਹੋ ਤੇ ਸਿੱਧੀ ਧੁੱਪ ’ਚ ਖੜ੍ਹੇ ਹੋਣ ਤੋਂ ਬਚੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।