ਮੋਹਾਲੀ ਧਰਨੇ ''ਚ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਐਲਾਨ (ਵੀਡੀਓ)

Tuesday, May 17, 2022 - 10:03 PM (IST)

ਮੋਹਾਲੀ : ਬੀਤੇ ਦਿਨੀਂ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਸੀ ਕਿ 23 ਕਿਸਾਨ ਜਥੇਬੰਦੀਆਂ ਵੱਲੋਂ 17 ਮਈ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ ਤੇ ਇਹ ਸੰਘਰਸ਼ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਜਾਰੀ ਰਹੇਗਾ। ਇਸੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਇੱਥੇ ਟਰੈਕਟਰ ਮਾਰਚ ਕੀਤਾ ਗਿਆ।

ਇਹ ਵੀ ਪੜ੍ਹੋ : ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ

ਇਸ ਦੌਰਾਨ ਕਿਸਾਨ ਆਗੂਆਂ ਨੇ ਅੱਜ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਡੀਆਂ ਮੰਗਾਂ 'ਚੋਂ ਇਕ ਇਹ ਵੀ ਮੰਗ ਸੀ ਕਿ ਪੰਜਾਬ 'ਚ ਜਿਹੜੇ ਕਾਰਪੋਰੇਟ ਘਰਾਣੇ ਜਾਂ ਬੈਂਕ ਹਨ, ਉਨ੍ਹਾਂ 'ਚ ਜਿੰਨੇ ਵੀ ਕਿਸਾਨ ਡਿਫਾਲਟਰ ਹਨ ਜਾਂ ਜਿਨ੍ਹਾਂ ਕਿਸਾਨਾਂ 'ਤੇ ਕਰਜ਼ਾ ਹੈ, ਉਨ੍ਹਾਂ ਦੇ ਜੋ ਵਾਰੰਟ ਕੱਢੇ ਜਾ ਰਹੇ ਹਨ ਜਾਂ ਕੁਰਕੀਆਂ ਕੀਤੀਆਂ ਜਾ ਰਹੀਆਂ ਹਨ, ਉਹ ਬੰਦ ਕੀਤੇ ਜਾਣ, ਨਾਲ ਹੀ ਇਹ ਵੀ ਮੰਗ ਹੈ ਕਿ ਪਿਛਲੀ ਸਰਕਾਰ ਨਾਲ ਜੋ ਗੰਨੇ ਦਾ 360 ਰੁਪਏ ਭਾਅ ਤੈਅ ਹੋਇਆ ਸੀ, ਉਸ ਵਿੱਚੋਂ 35 ਰੁਪਏ ਅਜੇ ਵੀ ਬਕਾਇਆ ਖੜ੍ਹਾ ਹੈ ਤੇ ਇਹ ਬਕਾਇਆ ਜਲਦੀ ਤੋਂ ਜਲਦੀ ਅਦਾ ਕੀਤਾ ਜਾਵੇ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੰਢੀ ਏਰੀਏ 'ਚ ਪਾਪੂਲਰ ਤੇ ਸਫੈਦੇ ਦੀ ਫਸਲ ਵੱਡੇ ਪੱਧਰ 'ਤੇ ਹੁੰਦੀ ਹੈ ਤੇ ਉਸ ਦੀ ਕੋਈ ਸਰਕਾਰੀ ਮੰਡੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਦੀ ਵੱਡੇ ਪੱਧਰ 'ਤੇ ਲੁੱਟ ਹੁੰਦੀ ਹੈ। ਸਰਕਾਰ ਤੋਂ ਸਾਡੀ ਮੰਗ ਹੈ ਕਿ ਕੰਢੀ ਇਲਾਕੇ 'ਚ ਸਰਕਾਰੀ ਮੰਡੀ ਬਣਾਈ ਜਾਵੇ ਤਾਂ ਕਿ ਕਿਸਾਨਾਂ ਦੀ ਹੁੰਦੀ ਲੁੱਟ ਬੰਦ ਹੋ ਸਕੇ। ਪਾਣੀ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿ ਅਸੀਂ ਪਾਣੀ ਬਚਾਉਣਾ ਚਾਹੁੰਦੇ ਹਾਂ ਪਰ ਸਮੇਂ ਦੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਬੰਧੀ ਕੋਈ ਪਾਲਿਸੀ ਬਣਾਈ ਜਾਵੇ, ਜਿਸ ਨਾਲ ਪਾਣੀ ਨੂੰ ਬਚਾਇਆ ਜਾ ਸਕੇ। ਨਹਿਰਾਂ ਰਾਹੀਂ ਖੇਤਾਂ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਟਿਊਬਵੈੱਲ ਚਲਾਉਣ ਦੀ ਲੋੜ ਹੀ ਨਾ ਪਵੇ।

ਇਹ ਵੀ ਪੜ੍ਹੋ : ਟੈਕਸਦਾਤਾਵਾਂ ਲਈ ਅਹਿਮ ਖ਼ਬਰ- ਈ-ਇਨਵਾਇਸਿੰਗ ਨਾ ਕੀਤੀ ਤਾਂ ਖਰੀਦਦਾਰ ਨੂੰ ਨਹੀਂ ਮਿਲੇਗਾ ITC

ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ, ਚਾਹੇ ਮੂੰਗੀ, ਮੱਕੀ ਜਾਂ ਬਾਸਮਤੀ ਹੋਵੇ। ਬਾਸਮਤੀ ਇਕ ਅਜਿਹੀ ਫਸਲ ਹੈ, ਜੋ ਘੱਟ ਸਮੇਂ ਚ ਤਿਆਰ ਹੋ ਜਾਂਦੀ ਹੈ, ਇਸ ਲਈ ਸਾਡੀ ਮੰਗ ਹੈ ਕਿ ਇਸ ਦਾ ਘੱਟੋ-ਘੱਟ 4500 ਰੁਪਏ MSP ਤੈਅ ਕਰਕੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚਿਪ ਵਾਲੇ ਮੀਟਰਾਂ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਹੈ, ਜੇ ਸਰਕਾਰ ਸਾਡੀਆਂ ਇਨ੍ਹਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਇਸ ਨੂੰ ਅਸੀਂ ਹੋਰ ਤੇਜ਼ ਕਰਾਂਗੇ। 

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਬਠਿੰਡਾ 'ਚ ਮਾਰਿਆ ਛਾਪਾ, ਬੇਨਿਯਮੀਆਂ ਨੂੰ ਲੈ ਕੇ ਸਟਾਫ਼ ਦੀ ਕੀਤੀ ਖਿਚਾਈ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਟਾਈਮ ਸੇਫਟੀ ਦਾ ਮਾਮਲਾ ਕੇਂਦਰੀ ਮੰਗਾਂ ਹਨ। ਇਨ੍ਹਾਂ ਤੋਂ ਇਲਾਵਾ ਜਿੰਨੀਆਂ ਵੀ ਮੰਗਾਂ ਹਨ, ਸੂਬਾ ਪੱਧਰੀ ਹਨ, ਜੋ ਜਲਦ ਤੋਂ ਜਲਦ ਮੰਗੀਆਂ ਜਾਣ।

 
ਮੋਹਾਲੀ ਧਰਨੇ 'ਚ ਕਿਸਾਨਾਂ ਦੀ ਪ੍ਰੈਸ ਕਾਨਫਰੰਸ, ਕੀਤੇ ਵੱਡੇ ਐਲਾਨ !

ਮੋਹਾਲੀ ਧਰਨੇ 'ਚ ਕਿਸਾਨਾਂ ਦੀ ਪ੍ਰੈਸ ਕਾਨਫਰੰਸ, ਕੀਤੇ ਵੱਡੇ ਐਲਾਨ !

Posted by JagBani on Tuesday, May 17, 2022

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News