ਕਿਸਾਨਾਂ ਦੇ ਹੱਕ ’ਚ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੇ ਨਾਂ ਖੂਨ ਨਾਲ ਲਿਖਿਆ ਪੱਤਰ

Monday, Dec 21, 2020 - 09:02 AM (IST)

ਸ੍ਰੀ ਅਨੰਦਪੁਰ ਸਾਹਿਬ/ਅੰਮਿ੍ਰਤਸਰ (ਸ਼ਮਸ਼ੇਰ): ਸਿੱਖ ਕੌਮ ਦੇ ਗੌਰਵਮਈ ਇਤਿਹਾਸ ਦੀ ਯਾਦ ਨੂੰ ਤਾਜਾ ਕਰਵਾਉਂਦੇ ਹੋਏ ਸ਼ਹੀਦੀ ਪੰਦਰਵਾਡੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵਰਤਮਾਨ ਤਰਾਸਦੀ ਦਾ ਹਿੱਸਾ ਬਣਾਉਂਦੇ ਹੋਏ ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਖੂਨ ਨਾਲ ਸੰਕਲਪ ਪੱਤਰ ਲਿਖਿਆ ਗਿਆ। ਇਸ ਪੱਤਰ ’ਚ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਕਿ ਕਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੁਸਤਾਨ ਦੀ ਆਨ-ਬਾਨ ਲਈ ਬਲਿਦਾਨ ਦੇ ਕੇ ਧਰਮ ਦੀ ਚਾਦਰ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਸੀ।

ਇਸ ਸ਼ਹੀਦੀ ਪੰਦਰਵਾੜੇ ’ਚ ਸਾਕਾ ਸਰਹਿੰਦ ਅਤੇ ਸਾਕਾ ਸ੍ਰੀ ਚਮਕੌਰ ਸਾਹਿਬ ਜਿਹੀਆਂ ਲਾਮਿਸਾਲ ਘਟਨਾਵਾਂ ਘਟੀਆਂ ਹਨ, ਜਿਨ੍ਹਾਂ ਦੀ ਗੋਦ ਨੂੰ ਤਾਜ਼ਾ ਕਰਦੇ ਹੋਏ ਉਹ ਸੰਕਲਪ ਕਰਦੇ ਹਨ ਕਿ ਉਕਤ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਕਿਸੇ ਵੀ ਕਦਮ ਤੋਂ ਪਿੱਛੇ ਨਹÄ ਹਟਣਗੇ। ਇਸ ਦੌਰਾਨ ਖੂਨ ਨਾਲ ਸੰਕਲਪ ਲਿਖੇ ਪੱਤਰ ਨੂੰ ਲਿਖਣ ਵਾਲਿਆਂ ’ਚ ਬਾਬਾ ਸਤਨਾਮ ਸਿੰਘ, ਜਗਵੀਰ ਸਿੰਘ ਸ਼ਾਹਪੁਰ ਬੇਲਾ, ਮਾ. ਰਾਮ ਸਿੰਘ, ਗੌਰਵ ਰਾਣਾ ਪ੍ਰਧਾਨ ਸਤਲੁਜ ਪ੍ਰੈਸ ਕਲੱਬ, ਰਣਵੀਰ ਰੰਧਾਵਾ, ਗੁਰਪ੍ਰੀਤ ਗਿੱਲ, ਰਾਜਿੰਦਰ ਵਿਸ਼ਨੂੰ, ਹਕੀਮ ਹਰਮਿੰਦਰਪਾਲ ਮਿਨਹਾਸ, ਸੰਜੀਵ ਮੋਠਾਪੁਰ ਆਦਿ ਦੇ ਨਾਂ ਸ਼ਾਮਲ ਹਨ।

ਨੋਟ— ਕਿਸਾਨਾਂ ਦੇ ਹੱਕ ’ਚ ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰਧਾਨ ਮੰਤਰੀ ਦੇ ਨਾਂ ਲਿਖੇ ਗਏ ਇਸ ਖ਼ੂਨ ਦੇ ਪੱਤਰ ਬਾਰੇ ਤੁਹਾਡੀ ਕੀ ਹੈ ਰਾਏ?


Baljeet Kaur

Content Editor

Related News