''ਕਿਰਨ ਖੇਰ'' ਦੀ ''ਫੇਸਬੁੱਕ ਪੋਸਟ'' ਪੜ੍ਹ ਲੋਕਾਂ ਦਾ ਚੜ੍ਹਿਆ ਪਾਰਾ, ਰੱਜ ਕੇ ਕੱਢੀ ਭੜਾਸ

Thursday, Aug 13, 2020 - 11:41 AM (IST)

ਚੰਡੀਗੜ੍ਹ (ਰਾਏ) : ਸੰਸਦ ਮੈਂਬਰ ਕਿਰਨ ਖੇਰ ਨੇ ਬੁੱਧਵਾਰ ਨੂੰ ਸ਼ਹਿਰ ਦੀਆਂ ਸਿਹਤ ਸਹੂਲਤਾਂ ’ਤੇ ਚਿੰਤਾ ਜਤਾਉਂਦਿਆਂ ਆਪਣੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਪੀ. ਜੀ. ਆਈ. ਅਤੇ ਸ਼ਹਿਰ ਦੇ ਹੋਰ ਹਸਪਤਾਲ ਕਾਫ਼ੀ ਦਬਾਅ 'ਚ ਹਨ। ਜੇਕਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਿਹਤ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨਤੀਜੇ ਘਾਤਕ ਹੋਣਗੇ। ਅਜਿਹੇ 'ਚ ਸ਼ਹਿਰ ਦੇ ਹਸਪਤਾਲਾਂ 'ਚ ਮਰੀਜ਼ਾਂ ਲਈ ਕੋਈ ਵੀ ਬੈੱਡ ਨਹੀਂ ਮਿਲੇਗਾ।

ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

PunjabKesari

ਇਸ ਲਈ ਸਮਾਂ ਰਹਿੰਦੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਇਸ ਸਮੱਸਿਆ ’ਤੇ ਧਿਆਨ ਦੇਣ ਲਈ ਕਿਰਨ ਖੇਰ ਨੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਟੈਗ ਕੀਤਾ ਹੈ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਪ੍ਰਧਾਨ ਮੰਤਰੀ ਦਫ਼ਤਰ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੂੰ ਵੀ ਟੈਗ ਕੀਤਾ ਗਿਆ ਹੈ। ਕਿਰਨ ਖੇਰ ਇਹ ਪੋਸਟ ਪੜ੍ਹਦਿਆਂ ਹੀ ਸ਼ਹਿਰ ਦੇ ਲੋਕਾਂ ਦਾ ਪਾਰਾ ਚੜ੍ਹ ਗਿਆ, ਜਿਸ ਤੋਂ ਬਾਅਦ ਲੋਕ ਇਸ ਪੋਸਟ ’ਤੇ ਜੰਮ ਕੇ ਭੜਾਸ ਕੱਢ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵਰਦੀ 'ਤੇ ਫਿਰ ਲੱਗਿਆ ਦਾਗ, ਸਾਹਮਣੇ ਆਇਆ ਨਵਾਂ ਕਾਂਡ
‘ਜਨਤਾ ਨੂੰ ਆਪਣੇ ਹਾਲ ’ਤੇ ਛੱਡ ਤੁਸੀਂ ਤਾਂ 4 ਮਹੀਨੇ ਲਈ ਇਕਾਂਤਵਾਸ ਹੋ ਗਏ’
ਯਾਦਵਿੰਦਰ ਮਹਿਤਾ ਲਿਖਦੇ ਹਨ ਕਿ ਆਪਣੀ ਉਮਰ ਦਾ ਬਹਾਨਾ ਬਣਾ ਕੇ ਗਾਇਬ ਰਹਿਣ ਵਾਲੀ ਮੈਡਮ ਜੀ, ਜ਼ਰਾ ਗਵਰਨਰ ਸਾਹਿਬ ਤੋਂ ਹੀ ਥੋੜ੍ਹਾ ਸਿੱਖ ਲੈਂਦੇ। ਤੁਹਾਡੇ ਤੋਂ ਉਮਰ 'ਚ ਜ਼ਿਆਦਾ ਹੋਣ ਦੇ ਬਾਵਜੂਦ ਹਰ ਸੰਭਵ ਕੋਸ਼ਿਸ਼ ਤਾਂ ਕਰ ਰਹੇ ਹਨ, ਉਹ ਜ਼ਿੰਮੇਵਾਰੀ ਅਤੇ ਮੈਦਾਨ ਛੱਡ ਕੇ ਤਾਂ ਨਹੀਂ ਭੱਜੇ। ਕੋਰੋਨਾ ਕਾਲ ਦੀ ਇਸ ਮੁਸ਼ਕਲ ਘੜੀ 'ਚ ਸੰਸਦ ਮੈਂਬਰ ਹੋਣ ਦੇ ਨਾਤੇ ਸ਼ਹਿਰ ਵਾਸੀਆਂ ਨਾਲ ਦੁੱਖ 'ਚ ਸ਼ਾਮਲ ਹੋਣ ਦੀ ਬਜਾਏ ਤੁਸੀਂ ਇਕਾਂਤਵਾਸ 'ਚ ਰਹੇ। ਚੰਡੀਗੜ੍ਹ ਵਾਸੀਆਂ ਲਈ ਇਸ ਤੋਂ ਵੱਡੀ ਤ੍ਰਾਸਦੀ ਅਤੇ ਦੁੱਖ ਦੀ ਗੱਲ ਕੀ ਹੋਵੇਗੀ? ਮੈਡਮ ਜੀ, ਇਕਾਂਤਵਾਸ ਵੀ 14 ਦਿਨ ਲਈ ਹੁੰਦਾ ਹੈ। ਤੁਸੀ ਤਾਂ ਖੁਦ ਇਕਾਂਤਵਾਸ 4 ਮਹੀਨੇ ਲਈ ਹੋ ਗਏ, ਜਨਤਾ ਨੂੰ ਆਪਣੇ ਹਾਲ ’ਤੇ ਛੱਡ ਕੇ।’

ਇਹ ਵੀ ਪੜ੍ਹੋ : 'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼

 


Babita

Content Editor

Related News