ਜਦੋਂ ਤੱਕ ਤੁਸੀਂ ਚਾਹੋਗੇ, ਉਦੋਂ ਤੱਕ ਸਾਨੂੰ ਕੋਈ ਹਟਾ ਨਹੀਂ ਸਕਦਾ : ਕਿਰਨ ਖੇਰ

12/07/2018 4:58:54 PM

ਚੰਡੀਗੜ੍ਹ (ਰਾਏ) : ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਚਾਹੋਗੇ, ਉਦੋਂ ਤੱਕ ਸਾਨੂੰ ਕੋਈ ਹਟਾ ਨਹੀਂ ਸਕਦਾ। ਸੈਕਟਰ-33 ਦੇ ਕਮਿਊਨਿਟੀ ਸੈਂਟਰ  ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਕਿਹਾ ਕਿ ਮੈਂ ਸਪੱਸ਼ਟ ਤਰੀਕੇ ਨਾਲ ਗੱਲ ਕਰਦੀ ਹਾਂ। ਮੈਂ ਪਿੱਛੇ ਤੋਂ ਵਾਰ ਨਹੀਂ ਕਰਦੀ, ਲੁਕ ਕੇ ਗੇਮ ਨਹੀਂ ਖੇਡਦੀ। ਚਾਹੇ ਕਿਸੇ ਨੂੰ ਭੈੜਾ ਲੱਗੇ ਸਿੱਧੀ ਗੱਲ ਕਰਾਂਗੀ। ਫਜੂਲ ਦੀ ਉਮੀਦ ਨਹੀਂ ਜਗਾਉਣੀ ਚਾਹੀਦੀ ਹੈ। ਜਦੋਂ ਕੋਈ ਕੰਮ ਹੀ ਨਹੀਂ ਹੋ ਸਕਦਾ ਤਾਂ ਲਾਰੇ ਕਿਉਂ ਲਗਾਉਣੇ। ਇਹ ਤਰੀਕਾ ਗਲਤ ਹੈ। ਕਿਰਨ ਖੇਰ ਨੇ ਕਿਹਾ ਕਿ ਜੀਵਨ ਪਾਰਦਰਸ਼ੀ ਹੋਣਾ ਚਾਹੀਦਾ ਹੈ। ਮੇਰੇ ਨਾਲ ਬਹੁਤ ਲੋਕ ਗੇਮ ਕਰ ਜਾਂਦੇ ਹਨ। 
ਕਿਰਨ ਖੇਰ ਨੇ ਕਿਹਾ ਕਿ ਜਦੋਂ ਪਾਰਟੀ ਨੇ ਚੰਡੀਗੜ੍ਹ ਤੋਂ ਟਿਕਟ ਦਿੱਤੀ, ਚੋਣ ਲੜਨ ਲਈ ਤਾਂ ਤੂਫਾਨ ਮਚਿਆ ਹੋਇਆ ਸੀ। ਰਾਤ ਨੂੰ ਵੱਡੇ ਲੀਡਰ ਫੋਨ ਕਰਦੇ ਸਨ।  ਇਕ ਵਾਰ ਮੋਦੀ ਦਾ ਫੋਨ ਆਇਆ। ਉਨ੍ਹਾਂ ਨੇ ਪੁੱਛਿਆ ਕਿਰਨ ਜੀ ਕਿਵੇਂ ਚੱਲ ਰਿਹਾ ਹੈ। ਖੇਰ ਨੇ ਕਿਹਾ ਕਿ ਮੋਦੀ  ਨੇ ਉਸ ਸਮੇਂ ਕਿਹਾ, ਮੇਰੀ ਗੱਲ ਧਿਆਨ ਨਾਲ ਸੁਣੀਂ। ਤੁਸੀਂ ਮੁਸਕਰਾਉਂਦੇ ਜਾਓ।  
ਸਲਾਰੀਆ ਨੂੰ ਕੋਲ ਬਿਠਾਇਆ ਤੇ ਕਿਹਾ, ਮੈਂ ਆਪਣਿਆਂ ਲਈ ਡਟ ਕੇ ਖੜ੍ਹੀ ਰਹਿੰਦੀ ਹਾਂ :  ਕਮਿਊਨਿਟੀ ਸੈਂਟਰ ਦੇ ਉਦਘਾਟਨ ਤੋਂ ਬਾਅਦ ਹਾਲ ਹੀ 'ਚ ਮੀਟਿੰਗ ਵੀ ਹੋਈ ਤੇ ਉਥੇ ਕਿਰਨ ਖੇਰ ਦੇ ਨਜ਼ਦੀਕੀ ਸਹਿਦੇਵ ਸਲਾਰੀਆ ਵੀ ਪਹੁੰਚੇ। ਉਹ ਕਿਰਨ ਖੇਰ ਨੂੰ ਮਿਲ ਕੇ ਜਾ ਰਹੇ ਸਨ। ਉਦੋਂ ਕਿਰਨ ਖੇਰ ਨੇ ਸਲਾਰੀਆ ਨੂੰ ਕਿਹਾ ਕਿ ਇਥੇ ਉੱਪਰ ਬੈਠ। ਕਿਥੇ ਜਾ ਰਹੇ ਹੋ। ਮੈਂ ਆਪਣਿਆਂ ਨਾਲ ਡਟ ਕੇ ਖੜ੍ਹੀ ਹੁੰਦੀ ਹਾਂ। ਉਸ ਤੋਂ ਬਾਅਦ ਸਹਿਦੇਵ ਸਲਾਰੀਆ ਕਿਰਨ ਖੇਰ ਦੀ ਲਾਈਨ 'ਚ ਹੀ ਲੱਗੀ ਕੁਰਸੀ 'ਤੇ ਬੈਠ ਗਏ ਪਰ ਉਨ੍ਹਾਂ ਨੇ ਮੰਚ ਤੋਂ ਕੁੱਝ ਬੋਲਿਆ ਨਹੀਂ। ਪਹਿਲਾਂ ਅਜਿਹਾ ਹੁੰਦਾ ਕਿ ਕਿਰਨ ਖੇਰ ਦੇ ਹਰ ਪ੍ਰੋਗਰਾਮ 'ਚ ਸਹਦੇਵ ਸਲਾਰੀਆ ਮੰਚ ਤੋਂ ਸੰਬੋਧਨ ਕਰਦੇ ਸਨ।


Babita

Content Editor

Related News