ਚੰਡੀਗੜ੍ਹ : ਕਿਰਨ ਖੇਰ ਨੇ ਮਾਰਿਆ ਮੋਰਚਾ, ਹਰਮੋਹਨ ਧਵਨ ਸਭ ਤੋਂ ਪਿੱਛੇ

05/23/2019 10:25:18 AM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਪਹਿਲੇ ਪੜਾਅ ਦੀ ਵੋਟਾਂ ਦੀ ਗਿਣਤੀ ਦੌਰਾਨ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਮੋਰਚਾ ਮਾਰਿਆ ਹੈ ਅਤੇ 14654 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਤੋਂ ਅੱਗੇ ਚੱਲ ਰਹੀ ਹੈ, ਜਦੋਂ ਕਿ ਪਵਨ ਬਾਂਸਲ ਨੂੰ 13140 ਵੋਟਾਂ ਹਾਸਲ ਹੋਈਆਂ ਹਨ। 'ਆਪ' ਉਮੀਦਵਾਰ ਹਰਮੋਹਨ ਧਵਨ 1365 ਵੋਟਾਂ ਨਾਲ ਸਭ ਤੋਂ ਪਿੱਛੇ ਚੱਲ ਰਹੇ ਹਨ। ਪਹਿਲੇ ਪੜਾਅ ਦੌਰਾਨ 220 ਵੋਟਾਂ 'ਨੋਟਾ' ਨੂੰ ਹਾਸਲ ਹੋਈਆਂ ਹਨ।
 


Babita

Content Editor

Related News