ਸ਼ਾਂਤੀ ਤਾਰਾ ਸਕੂਲ ਵਿਖੇ ਵਿਦਾਇਗੀ ਪਾਰਟੀ ਆਯੋਜਤ

Sunday, Mar 03, 2019 - 03:57 AM (IST)

ਸ਼ਾਂਤੀ ਤਾਰਾ ਸਕੂਲ ਵਿਖੇ ਵਿਦਾਇਗੀ ਪਾਰਟੀ ਆਯੋਜਤ
ਖੰਨਾ (ਇਰਫਾਨ)-ਸ਼ਾਂਤੀ ਤਾਰਾ ਗਰਲਜ਼ ਕਾਲਜੀਏਟ ਪਬਲਿਕ ਸਕੂਲ ਅਹਿਮਦਗਡ਼੍ਹ ਵਿਖੇ +2 ਦੀਆਂ ਸੀਨੀਅਰ ਵਿਦਿਆਰਥਣਾਂ ਲਈ +1 ਦੀਆਂ ਜੂਨੀਅਰ ਵਿਦਿਆਰਥਣਾਂ ਵੱਲੋਂ ਵਿਦਾਇਗੀ ਪਾਰਟੀ ਆਯੋਜਤ ਕੀਤੀ ਗਈ। ਡਾਇਰੈਕਟਰ ਸੁਰਿੰਦਰ ਦੂਆ ਅਤੇ ਇੰਚਾਰਜ ਪ੍ਰੋ. ਸੁਰਿੰਦਰ ਕੌਰ ਢੀਂਡਸਾ ਨੇ ਦੱਸਿਆ ਕਿ ਪਾਰਟੀ ’ਚ ਵਿਦਿਆਰਥਣਾਂ ਨੇ ਡਾਂਸ, ਗਿੱਧਾ, ਲੋਕਗੀਤ ਆਦਿ ਪੇਸ਼ ਕੀਤੇ। ਡਾਇਰੈਕਟਰ ਦੂਆ ਨੇ ਪਾਰਟੀ ਦੌਰਾਨ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਜੂਨੀਅਰ ਵਿਦਿਆਰਥਣਾਂ ਨੇ ਭਾਵੁਕ ਸ਼ਬਦਾਂ ਨਾਲ ਸੀਨੀਅਰ ਵਿਦਿਆਰਥਣਾਂ ਨੂੰ ਸ਼ੁਭਇਛਾਵਾਂ ਦਿੱਤੀਆਂ ਅਤੇ ਨਾਲ ਹੀ ਵਧੀਆ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੂੰ ਸੋਹਣੇ ਪਹਿਰਾਵੇ ਲਈ, ਹਰਪ੍ਰੀਤ ਕੌਰ ਪੁੱਤਰ ਬਲਜੀਤ ਸਿੰਘ ਨੂੰ ਸੋਹਣੇ ਵਾਲਾਂ ਲਈ, ਅਰਜੀਨਾ ਪੁੱਤਰੀ ਰੋਸ਼ਨਦੀਨ ਨੂੰ ਸੋਹਣੇ ਹਾਸੇ ਲਈ, ਅਮਨਖੁਸ਼ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਨੂੰ ਸੋਹਣੀ ਪਰਸਨੈਲਿਟੀ ਲਈ, ਰਮਨਦੀਪ ਕੌਰ ਪੁੱਤਰੀ ਨਿਰਭੈ ਸਿੰਘ ਨੂੰ ਮਿਸ ਫੇਅਰਵੈੱਲ, ਰਾਜਨਦੀਪ ਕੌਰ ਪੁੱਤਰੀ ਰਣਬੀਰ ਸਿੰਘ ਨੂੰ ਫਸਟ ਰਨਰ ਅੱਪ, ਹਰਜੋਤ ਕੌਰ ਪੁੱਤਰੀ ਦਵਿੰਦਰ ਸਿੰਘ ਨੂੰ ਦੂਜੀ ਰਨਰ ਅੱਪ ਚੁਣਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਨਰਿੰਦਰ ਕੌਰ ਬਡ਼ੂੰਦੀ ਵਲੋਂ ਤੇ ਮਨਪ੍ਰੀਤ ਕੌਰ ਲਸੌਈ, ਨਵਜੋਤ ਕੌਰ, ਨਸਰੀਨ, ਬਲਜਿੰਦਰ ਕੌਰ ਫੱਲੇਵਾਲ, ਹਰਤੇਜ਼ ਕੌਰ ਬਡ਼ੂੰਦੀ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਡਾਇਰੈਕਟਰ ਸੁਰਿੰਦਰ ਦੂਆ ਤੇ ਸਟਾਫ ਮੈਂਬਰਾਂ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਮਨਜੋਤ ਕੌਰ, ਮਨੀਸ਼ਾ, ਗੁਰਪ੍ਰੀਤ ਸਿੰਘ ਸਿਆਡ਼੍ਹ, ਕਮਲਦੀਪ ਸਿੰਘ ਧੋਲ ਮਾਜਰਾ, ਗੁਲਸ਼ੇਰ ਸਿੰਘ ਚੀਮਾ ਰਾਮਗਡ਼੍ਹ ਸਰਦਾਰਾਂ, ਕਿਰਨ ਸ਼ਰਮਾ ਆਦਿ ਹਾਜ਼ਰ ਸਨ।

Related News