ਖਾਲਸਾ ਯੁਨਿਟੀ ਵੱਲੋਂ ਗੁਰਧਾਮਾਂ ਦੀ ਯਾਤਰਾ ਦੀ ਮੁਹਿੰਮ ਤਹਿਤ ਯਾਤਰੀਆਂ ਦਾ ਜੱਥਾ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਰਵਾਨਾ
Monday, Jul 29, 2024 - 11:44 AM (IST)
ਅੰਮ੍ਰਿਤਸਰ (ਸਰਬਜੀਤ)- ਮੁੰਬਈ ਦੇ ਉਦਯੋਗਪਤੀ ਸਿੱਖਾਂ ਦੀ ਸੰਸਥਾਂ ਖਾਸਲਾ ਯੁਨਿਟੀ ਵਲੋਂ ਲੋੜਵੰਦ ਯਾਤਰੀਆਂ ਨੂੰ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਵੇਗੀ, ਜਿਸ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਵੱਲ 85 ਯਾਤਰੀ ਭੇਜ ਕੇ ਸ਼ੁਰੂਆਤ ਕੀਤੀ ਗਈ ਹੈ। ਮੁੰਬਈ ਦੇ ਸਿੱਖਾਂ ਦੀ ਸੰਸਥਾ ਖਾਲਸਾ ਯੂਨਿਟੀ ਵੱਲੋਂ ਗੁਰੂ ਘਰਾਂ ਦੇ ਲੋੜਵੰਦ ਸੇਵਾਦਾਰਾਂ ਨੂੰ ਮੁਫ਼ਤ ਇਲਾਜ ਸਹੁਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ, ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਤੇ ਖ਼ਾਲਸਾ ਯੂਨਿਟੀ ਦੇ ਸਰਗਰਮ ਵਰਕਰ ਬਾਵਾ ਗੁਰਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਯੂਨਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਮੁੰਬਈ ਯੂਨਿਟ ਤੇ ਸਿੰਘ ਸਭਾ ਦਾਦਰ ਬੁੰਬਈ ਦੀ ਸਰਪਰਸਤੀ ਹੇਠ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਯੂਨਿਟੀ ਦੇ ਕਰੀਬ 100 ਮੈਂਬਰ ਹਨ। ਇਸ ਸੰਸਥਾ ਵਿੱਚ ਕੋਈ ਵੀ ਮੈਂਬਰ ਚੇਅਰਮੈਨ ਦਾ ਸੈਕਟਰੀ ਨਹੀਂ ਹੈ ਸਿਰਫ ਮੈਂਬਰ ਅਤੇ ਸੇਵਾਦਾਰ ਹੀ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਸਿਰਫ ਸੰਗਤ ਦੀ ਸੇਵਾ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ
ਗੁਰਦੁਆਰਾ ਸਾਹਿਬਾਨ ਦੀ ਸੇਵਾ ਕਰਨਾ, ਐਜੂਕੇਸ਼ਨ ਵਾਸਤੇ ਸੇਵਾ, ਬਿਮਾਰਾਂ ਵਾਸਤੇ ਹਸਪਤਾਲਾਂ ਵਿਚ ਸੇਵਾ, ਸਕਿੱਲ ਵਰਕ ਵਾਸਤੇ ਇਹ ਸਾਰੇ ਕੰਮ ਦੀ ਰੂਪ ਰੇਖਾ ਉਲੀਕੀ ਗਈ ਹੈ। ਸਾਡਾ ਜਿਹੜਾ ਦੂਜਾ ਟੀਚਾ ਹੈ, ਉਹ ਪੜ੍ਹਾਈ ਲਿਖਾਈ ਹੈ। ਮੁੰਬਈ ਦੇ ਸਿੱਖ ਬੱਚਿਆਂ ਨੂੰ ਫਰੀ ਵਿੱਚ ਐਜੂਕੇਸ਼ਨ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੋ ਬੱਚੇ ਫੀਸ ਨਹੀਂ ਦੇ ਸਕਦੇ, ਪੜ੍ਹਾਈ ਲਿਖਾਈ ਵਾਸਤੇ ਕਿਤਾਬਾਂ, ਕਾਪੀਆਂ ਨਹੀਂ ਲੈ ਸਕਦੇ ਸਾਡੇ ਵੱਲੋਂ ਸਾਰੀਆਂ ਫਰੀ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀਨਾਨਗਰ ਵਿਖੇ ਓਵਰਬ੍ਰਿਜ ਦਾ ਕਰਨਗੇ ਉਦਘਾਟਨ
ਤਖਤ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਲਈ ਜੱਥੇ ਨੂੰ ਰਵਾਨਾ ਕਰਨ ਉਪਰੰਤ ਬਾਵਾ ਗੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਬੱਚੇ ਆਈ. ਪੀ. ਐੱਸ, ਆਈ. ਐੱਸ ਆਫਸਰ ਬਣਨਾ ਚਾਹੁੰਦੇ ਹਨ, ਉਹਨਾਂ ਨੂੰ ਫਰੀ ਐਜੂਕੇਸ਼ਨ ਖਾਲਸਾ ਯੂਨਿਟੀ ਵੱਲੋਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ-ਨਾਲ ਬੀਮਾਰੀ ਵਾਸਤੇ ਖਾਲਸਾ ਕਾਲਜ 'ਚ ਟੈਸਟ ਦੀਆਂ ਸਹੂਲਤਾਂ ਤੇ ਦਵਾਈ ਦੀ ਦੁਕਾਨ ਵੀ ਸ਼ੁਰੂ ਕੀਤੀ ਜਾ ਰਹੀ ਹੈ। ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇਹ ਦੁਕਾਨ ਸ਼ੁਰੂ ਕੀਤੀ ਜਾਵੇਗੀ। ਸਾਰੇ ਕਾਰਜ ਗੁਰੂ ਮਹਾਰਾਜ ਆਪਣੇ ਹੱਥ ਦੇ ਕੇ ਕਰਵਾ ਰਹੇ ਹਨ। ਬਾਵਾ ਨੇ ਕਿਹਾ ਕਿ ਇਸ ਕਾਰਜ ਲਈ ਸਾਨੂੰ ਪਰਵਿੰਦਰ ਸਿੰਘ ਪਸਰੀਚਾ ਤੇ ਜਸਬੀਰ ਸਿੰਘ ਧਾਮ ਦਾ ਮਾਰਗ ਦਰਸ਼ਨ ਪ੍ਰਾਪਤ ਹੈ। ਇਹ ਦੋਵੇਂ 2008 ਤੋਂ ਲੈ ਕੇ 2022 ਤੱਕ ਹਜ਼ੂਰ ਸਾਹਿਬ ਦੀ ਸੇਵਾ ਕਰਦੇ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8