ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

Thursday, Aug 13, 2020 - 01:18 PM (IST)

ਜਲੰਧਰ/ ਹੁਸ਼ਿਆਰਪੁਰ (ਜੁਗਿੰਦਰ ਸੰਧੂ): ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਇਕ ਰਿਟਾਇਡ ਸਿੱਖ ਪ੍ਰਿੰਸੀਪਲ ਦੇ ਘਰ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜ਼ਬਰਦਸਤੀ ਇਹ ਕਹਿ ਕੇ ਲੈ ਗਏ ਕਿ ਉਸ ਘਰ 'ਚ ਮੀਟ-ਆਂਡੇ ਦੀ ਵਰਤੋਂ ਕੀਤੀ ਜਾਂਦੀ ਹੈ। ਕਮੇਟੀ ਦੇ ਮੁਖੀ ਸ. ਬਲਬੀਰ ਸਿੰਘ ਮੁੱਛਲ ਦਾ ਬੀਤੇ ਦਿਨੀਂ ਵਾਪਰੀ ਇਸ ਘਟਨਾ ਬਾਰੇ ਕਹਿਣਾ ਹੈ ਕਿ ਮੀਟ ਅਤੇ ਆਂਡੇ ਦਾ ਸੇਵਨ ਕਰਨ ਵਾਲਾ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਘਰ 'ਚ ਨਹੀਂ ਰੱਖ ਸਕਦਾ। ਦੂਜੇ ਪਾਸੇ ਸਬੰਧਤ ਸਾਬਕਾ ਪ੍ਰਿੰਸੀਪਲ 78 ਸਾਲਾ ਜਸਵੰਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਸ ਨਾਲ ਧੱਕੇਸ਼ਾਹੀ ਹੋਈ ਹੈ ਅਤੇ ਉਹ ਆਪਣੇ ਗੁਰੂ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ। 

ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ: ਅੱਜ ਕੈਪਟਨ ਦੇ ਮਿਲ ਰਹੇ ਨੇ ਸਮਾਰਟ ਫੋਨ

ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਸੰਧੂ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ 'ਚ 10 ਸਾਲ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਪਿੱਛੋਂ 2002 'ਚ ਰਿਟਾਇਰ ਹੋ ਗਏ ਸਨ ਅਤੇ ਅੱਜਕੱਲ੍ਹ ਆਪਣੇ ਪਿੰਡ ਬੱਸੀ ਜਲਾਲ (ਹੁਸ਼ਿਆਰਪੁਰ) 'ਚ ਰਹਿੰਦੇ ਹਨ। ਸ. ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਉਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਘਰ ਲਿਆਏ ਸਨ, ਉਦੋਂ ਹੀ ਉਨ੍ਹਾਂ ਅੰਮ੍ਰਿਤ ਛੱਕ ਲਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਘਰ 'ਚ ਮੀਟ-ਆਂਡੇ ਦੀ ਵਰਤੋਂ ਸਿਰਫ ਉਦੋਂ ਹੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਪੁੱਤਰ ਵਿਦੇਸ਼ ਤੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਗੁਰਬਾਣੀ ਦਾ ਪਾਠ ਕਰਦਾ ਹੈ ਅਤੇ ਸਾਲ 'ਚ 3-4 ਪਾਠ ਮੁਕੰਮਲ ਕਰ ਲੈਂਦਾ ਹਾਂ। ਗੁਰੂ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਅਤੇ ਉਸ ਨੂੰ ਅਸਲ 'ਚ ਲਿਆਉਂਦਾ ਹਾਂ। ਮੈਂ ਸਤਿਕਾਰ ਕਮੇਟੀ ਵਾਲਿਆਂ ਨੂੰ ਕਿਹਾ ਕਿ ਮੈਂ ਆਪਣੇ ਗੁਰੂ ਤੋਂ ਬਗੈਰ ਨਹੀਂ ਰਹਿ ਸਕਦਾ ਪਰ ਉਨ੍ਹਾਂ ਮੇਰੀ ਇਕ ਨਹੀਂ ਸੁਣੀ ਅਤੇ ਉਹ ਬੀੜ ਲੈ ਗਏ। ਹੁਣ ਮੈਂ ਆਪਣੇ ਘਰ 'ਚ ਬਹੁਤ ਸੁੰਨਸਾਨ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ: 'ਸਾਡੀ ਲੱਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜਗ ਜਾਣਦਾ'

ਉਨ੍ਹਾਂ ਕਿਹਾ ਕਿ ਮੈਂ ਗੁਰੂ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਅਤੇ ਉਸ ਨੂੰ ਅਮਲ 'ਚ ਲਿਆਂਦਾ ਹਾਂ। ਇਸ ਦੌਰਾਨ ਮੀਡੀਆ ਵਾਲਿਆਂ ਨੇ ਜਦੋਂ ਸਤਿਕਾਰ ਕਮੇਟੀ ਦੇ ਮੁਖੀ ਤੋਂ ਪੁੱਛਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ 'ਚ ਮੀਟ ਖਾਣ 'ਤੇ ਪਾਬੰਦੀ ਨਹੀਂ ਲਗਾਈ ਤਾਂ ਉਨ੍ਹਾਂ ਕਿਹਾ ਕਿ ਉਸ ਮਰਿਆਦਾ ਨੂੰ ਪੰਥ ਦੀ ਪ੍ਰਵਾਨਗੀ ਨਹੀਂ ਹੈ,ਜਦੋਂ ਕਮੇਟੀ ਆਗੂ ਦਾ ਖਿਆਲ ਦਿਵਾਇਆ ਗਿਆ ਕਿ ਨਿਹੰਗ ਸਿੰਘ ਬੱਕਰੇ ਝਟਕਾਉਂਦੇ ਹਨ ਅਤੇ ਆਪਣੇ ਗੁਰਦੁਆਰਿਆਂ 'ਚ ਮੀਟ ਰਿੰਨਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਦੇਖਣਾ ਅਕਾਲ ਤਖ਼ਤ ਦਾ ਕੰਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਰਹਿਤ ਮਰਿਆਦਾ 'ਚ ਸਿਰਫ ਹਲਾਲ ਮੀਟ ਖਾਣ ਦੀ ਮਨਾਹੀ ਹੈ। 

ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ


Shyna

Content Editor

Related News