ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਭਰੇ ਨਾਮਜ਼ਦਗੀ ਪੱਤਰ

Thursday, Oct 24, 2024 - 03:50 PM (IST)

ਬਰਨਾਲਾ (ਕਮਲਜੀਤ): ਜ਼ਿਮਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਕੇਵਲ ਢਿੱਲੋਂ ਇਕ ਵੱਡੇ ਕਾਫ਼ਲੇ ਨਾਲ ਬਰਨਾਲਾ ਦੇ ਐੱਸ.ਡੀ.ਐੱਮ. ਦਫ਼ਤਰ ਪਹੁੰਚੇ। ਉਨ੍ਹਾਂ ਦੇ ਨਾਲ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ, ਮਨੋਰੰਜਨ ਕਾਲੀਆ ਤੇ ਜ਼ਿਲ੍ਹਾ ਭਾਜਪਾ ਦੀ ਲੀਡਰਸ਼ਿਪ ਹਾਜ਼ਰ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਉੱਘੇ ਫ਼ਿਲਮ ਨਿਰਮਾਤਾ ਦਾ ਦੇਹਾਂਤ

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਮਨੀ ਚੋਣਾਂ 2027 ਦੀ ਰਾਜਨੀਤੀ ਨਿਰਧਾਰਤ ਕਰਨਗੀਆਂ। ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਤੇ ਮਨੋਰੰਜਨ ਕਾਲੀਆ ਨੇ ਵੀ ਕਿਹਾ ਕਿ ਅਸੀਂ ਜ਼ਿਮਨੀ ਚੋਣਾਂ ਵਿਚ ਪੂਰੀ ਮਿਹਨਤ ਕਰਾਂਗੇ ਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਵਿਚ ਲੈ ਕੇ ਜਾਵਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News