ਝੂਠ ਦਾ ਪੁਲੰਦਾ ਲੈ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗਣ ਆਏ ਕੇਜਰੀਵਾਲ : ਚੁੱਘ

Wednesday, Jun 30, 2021 - 01:12 AM (IST)

ਝੂਠ ਦਾ ਪੁਲੰਦਾ ਲੈ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗਣ ਆਏ ਕੇਜਰੀਵਾਲ : ਚੁੱਘ

ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦਿੱਲੀ ਦੀ ਜਨਤਾ ਨੂੰ ਠੱਗਣ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿਚ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕਰ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗਣ ਆਏ ਹਨ। ਕੇਜਰੀਵਾਲ ਦੇ ਐਲਾਨ ਝੂਠ ਦਾ ਪੁਲੰਦਾ ਹਨ। ਦਿੱਲੀ ਦੀ ਜਨਤਾ ਨੂੰ ਮੁਫ਼ਤ ਬਿਜਲੀ ਦਾ ਕੋਈ ਲਾਭ ਨਹੀਂ ਹੋਇਆ।

ਪੜ੍ਹੋ ਇਹ ਵੀ ਖ਼ਬਰ- ਮੁੱਖ ਮੰਤਰੀ ਨੂੰ ਬੇਅਦਬੀ ਦੇ ਕੇਸਾਂ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਕਰਾਂਗੇ ਸਿਫਾਰਸ਼: ਸਿੰਗਲਾ
ਚੁੱਘ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਮੁਫਤ ਪਾਣੀ ਅਤੇ ਮੁਫਤ ਬਿਜਲੀ ਦੇ ਵਾਅਦੇ ਅਤੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਕਈ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ ਅਤੇ ਹੁਣ ਉਹ ਪੰਜਾਬ ਵਿਚ ਲੋਕਾਂ ਨੂੰ ਭਰਮਾ ਰਹੇ ਹਨ। ਉਨ੍ਹਾਂ ਦੇ ਪੰਜਾਬ ਵਿਚ ਐਲਾਨ ‘ਹਵਾਈ ਗੁਬਾਰੇ’ ਵਰਗੇ ਹਨ, ਜੋ ਚੋਣਾਂ ਜਾਂਦੇ ਹੀ ਹਵਾ ਵਿਚ ਉੱਡ ਜਾਣਗੇ।


author

Bharat Thapa

Content Editor

Related News