ਕੇਜਰੀਵਾਲ-ਮਜੀਠੀਆ ਮੁੱਦੇ 'ਤੇ ਫੂਲਕਾ ਦੀ 'ਆਪ' ਨੂੰ ਨਸੀਹਤ
03/17/2018 4:52:13 PM
ਚੰਡੀਗੜ੍ਹ - ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗਣ ਦੇ ਮੁੱਦੇ 'ਤੇ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਟਵੀਟ ਕਰਕੇ ਪੰਜਾਬ ਦੇ 'ਆਪ' ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਖੁਦਮੁਖਤਿਆਰੀ ਦੀ ਮੰਗ ਕਰੋ ਤੇ ਵੱਖ ਪਾਰਟੀ ਨਾ ਬਣਾਓ। ਪੰਜਾਬ ਆਪ ਆਗੂਆਂ ਨੂੰ ਨੈਸ਼ਨਲ ਪਾਰਟੀ 'ਆਪ' ਦੇ ਨਾਲ ਮਿਲ ਕੇ ਇਕ ਖੇਤਰੀ ਪਾਰਟੀ ਦੇ ਰੂਪ 'ਚ ਕੰਮ ਕਰਨਾ ਚਾਹੀਦਾ ਹੈ।
In best interest of Pb, my suggestion to Pb AAP MLAs- demand autonomy, not a separate party.AAP Punjab should function as a Regional party with a alliance with national https://t.co/4uzQ9yQPVx Punjab matters,total independence & on national issues, go by National leadership.
— H S Phoolka (@hsphoolka) March 17, 2018
ਉਥੇ ਹੀ ਕੇਜਰੀਵਾਲ ਦੇ ਇਸ ਕਦਮ ਲਈ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੀ ਮੰਡਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਰਾਜ ਸਭਾ ਚੋਣਾਂ ਨੂੰ ਲੈ ਕੇ ਆਪ ਦੇ ਅੰਦਰ ਆਈ ਦਰਾਰ ਇਸ ਮਾਮਲੇ ਨਾਲ ਹੋਰ ਗਹਿਰਾ ਗਈ ਹੈ, ਉਥੇ ਹੀ ਪੰਜਾਬ 'ਚ 'ਆਪ' ਆਗੂ, ਵਿਧਾਇਕ ਤੇ ਕਾਰਜਕਰਤਾ ਇਕ ਵੱਖ ਪਾਰਟੀ ਬਣਾ ਸਕਦੇ ਹਨ। 'ਆਪ' ਦੀ ਪੰਜਾਬ ਪਾਰਟੀ ਇਕਾਈ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਖੁਦ ਨੂੰ ਵੱਖ ਕਰ ਲਿਆ ਹੈ। ਉਹ ਮਜੀਠੀਆ 'ਤੇ ਡਰੱਗ ਕਾਰੋਬਾਰ 'ਚ ਸ਼ਾਮਲ ਹੋਣ ਦੇ ਬਿਆਨ 'ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਆਖਿਰ ਤਕ ਲੜਨਗੇ ਤੇ ਬਿਕਰਮ ਮਜੀਠੀਆ ਨੂੰ ਜੇਲ ਭਿਜਵਾ ਕੇ ਹੀ ਦਮ ਲੈਣਗੇ। ਜ਼ਿਕਰਯੋਗ ਹੈ ਕਿ ਮਜੀਠੀਆ ਨੇ ਇਸ ਮਾਮਲੇ 'ਚ ਤਿੰਨ 'ਆਪ' ਆਗੂਆਂ ਦੇ ਖਿਲਾਫ ਮਾਨਹਾਨੀ ਦਾ ਮੁਕਦਮਾ ਕੀਤਾ ਸੀ। ਕੇਜਰੀਵਾਲ ਤੋਂ ਇਲਾਵਾ ਅਸ਼ੀਸ਼ ਖੇਤਾਨ ਨੇ ਵੀ ਮੁਆਫੀ ਮੰਗ ਲਈ ਹੈ। ਉਨ੍ਹਾਂ ਮੁਆਫੀਨਾਮਾ ਸੰਜੈ ਸਿੰਘ ਦੇ ਕੋਲ ਭੇਜਿਆ ਵੀ ਸੀ ਪਰ ਉਨ੍ਹਾਂ ਨੇ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਅਦਾਲਤ 'ਚ ਸੰਜੈ ਸਿੰਘ ਦੀ ਪੈਰਵੀ ਕਰ ਰਹੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਮਾਨਹਾਨੀ ਦੇ ਮਾਮਲੇ 'ਚ ਵੱਧ ਤੋਂ ਵੱਧ ਦੋ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।