ਤਸਵੀਰਾਂ ''ਚ ਦੇਖੋ ਕਰਵਾਚੌਥ ਦੀ ਧੂਮ, ਔਰਤਾਂ ਸਮੇਤ ਲੜਕੀਆਂ ''ਚ ਵੀ ਦਿੱਸਿਆ ਕ੍ਰੇਜ਼
Wednesday, Oct 04, 2017 - 03:21 PM (IST)
ਗੋਰਾਇਆ(ਮੁਨੀਸ਼)— ਕਰਵਾਚੌਥ ਦਾ ਤਿਉਹਾਰ ਆਉਣ ਨੂੰ ਗਿਣਤੀ ਦੇ ਦਿਨ ਹੀ ਬਾਕੀ ਬਚੇ ਹਨ। ਇਹ ਤਿਉਹਾਰ ਆਉਂਦੇ ਹੀ ਔਰਤਾਂ ਸਮੇਤ ਕੁੜੀਆਂ ਦਾ ਕ੍ਰੇਜ਼ ਵੱਧਣ ਲੱਗ ਜਾਂਦਾ ਹੈ। ਇਸ ਤਿਉਹਾਰ ਨੂੰ ਹਰ ਵਿਆਹੁਤਾ ਔਰਤਾਂ ਦੇ ਨਾਲ-ਨਾਲ ਕੁਆਰੀਆਂ ਵੀ ਸਜਣ-ਸੰਵਰਨ 'ਚ ਕੋਈ ਕਸਰ ਨਹੀਂ ਛੱਡਦੀਆਂ ਹਨ। ਤੁਹਾਨੂੰ ਦੱਸ ਦਈਏ ਕਰਵਾਚੌਥ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਕਈ ਗਰੁੱਪ ਅਤੇ ਸੰਸਥਾਵਾਂ ਇਵੈਂਟਸ ਕਰਵਾਉਂਦੀਆਂ ਹਨ, ਜਿਸ 'ਚ ਕਿਸੇ ਇਕ ਮਹਿਲਾ ਨੂੰ ਮਿਸ ਜਾਂ ਮਿਸੇਜ ਕਰਵਾਚੌਥ ਚੁਣਿਆ ਜਾਂਦਾ ਹੈ।
ਇਸ ਹੋੜ 'ਚ ਅਗਮ ਗਰੁੱਪ ਵੱਲੋਂ ਐਸਟਨ ਰਿਕਾਰਡ ਦੇ ਸਹਿਯੋਗ ਨਾਲ ਰਜਨੀ ਸੈਨੀ ਦੀ ਦੇਖਭਾਲ 'ਚ ਗੋਰਾਇਆ 'ਚ ਮਿਸ ਅਤੇ ਮਿਸੇਜ ਕਰਵਾਚੌਥ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਅੰਜੂ ਅਟਵਾਲ ਸਮਾਜ ਸੇਵਿਕਾ ਸ਼ਾਮਲ ਹੋਏ। ਇਸ ਸਮਾਗਮ 'ਚ ਹਿੱਸਾ ਲੈਣ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਰੈਂਪ ਵਾਕ ਵੀ ਕਰਵਾਇਆ ਗਿਆ, ਜਿਸ 'ਚ ਮਿਸ ਕਰਵਾਚੌਥ ਗਰੀਨਾ ਅਤੇ ਰਨਰ ਅਪ ਤਮਨਾ ਗੁਲਾਟੀ ਰਹੀ ਜਦਕਿ ਮਿਸੇਜ ਕਰਵਾਚੌਥ ਨੈਂਸੀ ਗੁਗਨਾਨੀ ਅਤੇ ਰਨਰ ਅਪ ਗਰੀਨਾ ਛਾਬੜਾ ਰਹੀ। ਜੱਜ ਦੀ ਭੂਮਿਕਾ ਮੋਨਾ ਸੂਰੀ, ਰਚਨਾ ਸੋਂਧੀ ਅਤੇ ਕੈਮਜ਼ ਵੱਲੋਂ ਨਿਭਾਈ ਗਈ। ਜੇਤੂ ਰਹਿਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ।
