ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਗੁੰਬਦ ਟੁੱਟਣ ਦੀ ਘਟਨਾ ਦਾ ਸੱਚ ਅਤੇ ਅਫਵਾਹਾਂ (ਵੀਡੀਓ)

Wednesday, Apr 22, 2020 - 04:11 PM (IST)

ਜਲੰਧਰ (ਬਿਊਰੋ) - ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਸੀ। ਗੜ੍ਹੇਮਾਰੀ ਅਤੇ ਹਨੇਰੀ ਚੰਗੀ ਚੱਲੀ, ਜਿਸ ਕਰਕੇ ਕਣਕ ਦੀ ਵਾਢੀ ਵਿਚ ਵੀ ਦਿੱਕਤ ਆ ਰਹੀ ਹੈ ਅਤੇ ਮੰਡੀਆਂ ਵਿੱਚ ਵੀ ਕਿਸਾਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਣਕ ਦੀ ਵਾਢੀ ਵੇਲੇ ਇਹ ਚਿਰਾਂ ਬਾਅਦ ਹੀ ਵਾਪਰਿਆ ਹੈ ਕਿ ਮੌਸਮ ਇੰਨਾ ਖਰਾਬ ਹੋਵੇ। ਇਸ ਦੌਰਾਨ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਹੁਤ ਸਾਰੀ ਹਨੇਰੀ ਅਤੇ ਝਖੜ ਵਰ੍ਹਿਆ, ਮੀਂਹ ਵੀ ਕਾਫੀ ਪਿਆ। ਇਸ ਝਖੜ ਨੇ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਦਾ ਕਾਫੀ ਨੁਕਸਾਨ ਕੀਤਾ ਹੈ ਅਤੇ ਲਹਿੰਦੇ ਪੰਜਾਬ ਦੇ ਗੁਰਦੁਆਰੇ ਗੁ.ਕਰਤਾਰਪੁਰ ਸਾਹਿਬ ਦਾ ਨੁਕਸਾਨ ਵੀ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਨੁਕਸਾਨ ਦੀਆਂ ਤਸਵੀਰਾਂ ਤੁਸੀਂ ਫੇਸਬੁੱਕ, ਵਟਸਐੱਸ ਜਾਂ ਸੋਸ਼ਲ ਮੀਡੀਆ ਦੀ ਕਿਸੇ ਵੀ ਸਾਈਡ ’ਤੇ ਦੇਖੀਆਂ ਹੋਣਗੀਆਂ। ਝਖੜ ਦੇ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਬਾਹਰਲੀ ਡਿਊੜੀ ਦੇ 2 ਗੁੰਬਦ ਟੁੱਟ ਗਏ ਹਨ ਅਤੇ ਨਾਲ ਹੀ ਕੁਝ ਗਮਲਿਆਂ ਦਾ ਨੁਕਸਾਨ ਵੀ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਨੁਕਸਾਨ ਰਹਿਤ ਹੈ। ਇਹ ਜੋ ਨੁਕਸਾਨ ਹੋਇਆ ਹੈ, ਉਸ ਦੇ ਬਾਰੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਕਿਹਾ ਕਿ ਇਹ ਜੋ ਵੀ ਨੁਕਸਾਨ ਹੋਇਆ ਸੀ ਇਸ ਨੂੰ ਉਨ੍ਹਾਂ ਨੇ ਕੁਝ ਵੀ ਘੰਟਿਆਂ ’ਚ ਠੀਕ ਕਰਵਾ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਇਹ ਵੀ ਗੱਲ ਚੱਲ ਰਹੀ ਸੀ ਕਿ ਮਾੜਾ ਸਾਮਾਨ ਵਰਤਣ ਦੇ ਕਾਰਨ ਗੁਰਦੁਆਰਾ ਸਾਹਿਬ ’ਚ ਅਜਿਹਾ ਹੋਇਆ ਹੈ, ਜਦਕਿ ਨੁਕਸਾਨ ਤੋਂ ਅਗਲੇ ਦਿਨ ਹੀ ਕੁਝ ਘੰਟਿਆਂ ਅੰਦਰ ਗੁੰਬਦ ਫਿਰ ਠੀਕ ਕਰ ਦਿੱਤੇ ਗਏ ਸਨ। ਇਸ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਲੈਣ ਦੇ ਲਈ ਸੁਣੋ ‘ਜਗਬਾਣੀ ਪੋਡਕਾਸਟ’ ਦੀ ਇਹ ਖਾਸ ਰਿਪੋਰਟ...


author

rajwinder kaur

Content Editor

Related News