ਕੈਪਟਨ ਦੇ ਸਿਆਸੀ ਸਕੱਤਰ ਕਰਨਪਾਲ ਸੇਖੋਂ ਦਾ ਦਿਹਾਂਤ
Saturday, Nov 17, 2018 - 09:43 AM (IST)

ਚੰਡੀਗੜ੍ਹ (ਪਰਮੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨਪਾਲ ਸੇਖੋਂ ਦਾ ਬੀਤੀ ਰਾਤ ਇਜਿਪਟ 'ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰਨਪਾਲ ਸੇਖੋਂ ਆਪਣੇ ਨਿਜੀ ਦੌਰੇ 'ਤੇ ਇਜਿਪਟ ਗਏ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਸਬੰਧੀ ਜਾਣਕਾਰੀ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕਰਕੇ ਦਿੱਤੀ।