ਮੰਤਰੀਆਂ ਨਾਲ ਖਹਿਬੜਨ ਵਾਲੇ ਕਰਨ ਅਵਤਾਰ ਸਿੰਘ ਦੀ ਮੁੱਖ ਸਕੱਤਰ ਦੇ ਅਹੁਦੇ ਤੋਂ ਛੁੱਟੀ

Friday, Jun 26, 2020 - 08:34 PM (IST)

ਚੰਡੀਗੜ੍ਹ : ਮੰਤਰੀਆਂ ਨਾਲ ਖਹਿਬੜਨ ਵਾਲੇ ਕਰਨ ਅਵਤਾਰ ਸਿੰਘ ਦੀ ਮੁੱਖ ਸਕੱਤਰ ਦੇ ਅਹੁਦੇ ਤੋਂ ਛੁੱਟੀ ਕਰ ਦਿਤੀ ਗਈ ਹੈ। ਹੁਣ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ ਜਦਕਿ ਕਰਨ ਅਵਤਾਰ ਸਿੰਘ ਨੂੰ ਸਪੈਸ਼ਲ ਚੀਫ਼ ਸੈਕਟਰੀ ਲਗਾ ਦਿੱਤਾ ਗਿਆ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਵਿਨੀ ਮਹਾਜਨ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਹਨ। ਧਿਆਨ ਰਹੇ ਪਿਛਲੇ ਦਿਨੀਂ ਮੀਟਿੰਗ ਦੌਰਾਨ ਮੰਤਰੀਆਂ ਨਾਲ ਖਹਿਬੜਨ ਤੋਂ ਬਾਅਦ ਕਰਨ ਅਵਤਾਰ ਸਿੰਘ ਖੂਬ ਚਰਚਾ ਵਿਚ ਰਹੇ ਸਨ ਅਤੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹ ਕੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਣ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਤਿੰਨ ਦਿਨ ਲੱਗੇਗਾ ਸਖ਼ਤ ਲਾਕਡਾਊਨ  

ਇਸ ਵਿਵਾਦ ਤੋਂ ਬਾਅਦ ਫੌਰੀ ਤੌਰ 'ਤੇ ਤਾਂ ਕਰਨ ਅਵਤਾਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਉਨ੍ਹਾਂ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਅਤੇ ਵਿਨੀ ਮਹਾਜਨ ਨੂੰ ਕਰਨ ਅਵਤਾਰ ਸਿੰਘ ਦਾ ਅਹੁਦਾ ਦਿੱਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਪ੍ਰੀਤ ਹਰਪਾਲ ਨੇ ਮੰਗੀ ਖਿਮਾਂ ਯਾਚਨਾ      

ਇਥੇ ਇਹ ਵੀ ਦੱਸਣਯੋਗ ਹੈ ਕਿ ਕਰਨ ਅਵਤਾਰ ਸਿੰਘ ਨਾਲ ਵਿਵਾਦ ਤੋਂ ਬਾਅਦ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜਿਸ ਮੀਟਿੰਗ ਵਿਚ ਕਰਨ ਅਵਤਾਰ ਸਿੰਘ ਹੋਣਗੇ ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਇਸ ਵਿਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਵਲੋਂ ਲੰਚ ਡਿਪਲੋਮੈਸੀ ਦਾ ਸਹਾਰਾ ਵੀ ਲਿਆ ਗਿਆ ਸੀ, ਜਿਸ ਵਿਚ ਉਹ ਕਾਫ਼ੀ ਹੱਦ ਤਕ ਸਫਲ ਵੀ ਰਹੇ ਅਤੇ ਕੈਬਨਿਟ ਮੀਟਿੰਗ ਵਿਚ ਸਾਰੇ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਨੂੰ ਇਹ ਆਖ ਕੇ ਮੁਆਫ਼ੀ ਦੇ ਦਿੱਤੀ ਕਿ ਉਨ੍ਹਾਂ ਨੇ ਆਪਣੀ ਗ਼ਲਤੀ ਕਬੂਲ ਕਰ ਲਈ ਹੈ। ਕਰਨ ਅਵਤਾਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇਯੋਗ ਤੇ ਨੇੜਲੇ ਅਫਸਰਾਂ ਵਿਚੋਂ ਇਕ ਹਨ ਅਤੇ ਹੁਣ ਜਦੋਂ ਕਰਨ ਅਵਤਾਰ ਸਿੰਘ ਦੀ ਰਿਟਾਇਰਮੈਂਟ ਨੂੰ ਡੇਢ ਮਹੀਨਾ ਰਹਿ ਗਿਆ ਅਤੇ ਰਿਟਾਇਰ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਫੈਸਲੇ ਨੇ ਸਭ ਤੋਂ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਕੋਵਿਡ-19: ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ      


Gurminder Singh

Content Editor

Related News