RCF ਕਪੂਰਥਲਾ ਟਰੇਨਾਂ 'ਚ ਲਗਾਏਗਾ ਸੀ. ਐੱਸ. ਆਈ. ਓ. ਦਾ ਸਿਸਟਮ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
Wednesday, May 11, 2022 - 05:46 PM (IST)
ਕਪੂਰਥਲਾ— ਕੋਰੋਨਾ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਕਾਊਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ-ਸੈਂਟਰ ਸਾਇੰਟਿਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀ. ਐੱਸ. ਆਈ. ਆਰ-ਸੀ. ਐੱਸ. ਆਈ. ਓ) ਦਾ ਡਕਟ ਸਿਸਟਮ ਟਰੇਨਾਂ ਅਤੇ ਪਬਲਿਕ ਟਰਾਂਸਪੋਰਟ ਵਾਲੀਆਂ ਏ. ਸੀ. ਬੱਸਾਂ ’ਚ ਵੀ ਲਗਾਇਆ ਜਾਵੇਗਾ। ਟਰੇਨਾਂ ’ਚ ਹੋਏ ਟ੍ਰਾਇਲ ਦੇ ਬਾਅਦ ਇਸ ਨੂੰ ਸੁਰੱਖਿਅਤ ਮੰਨਦੇ ਹੋਏ ਟੈਕਨਾਲਜੀ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਸੌਂਪ ਦਿੱਤਾ ਗਿਆ ਹੈ। ਆਰ. ਡੀ. ਐੱਸ. ਓ. ਨੇ ਖ਼ਾਸ ਤੌਰ ’ਤੇ ਟਰੇਨਾਂ ਲਈ ਬਣਾਏ ਡਿਜ਼ਾਇਨ ਨੂੰ ਪਾਸ ਵੀ ਕਰ ਦਿੱਤਾ ਹੈ। ਬੱਸਾਂ ਲਈ ਮਨਿਸਟਰੀ ਆਫ਼ ਹਾਈਵੇਅ ਐਂਡ ਰੋਡ ਨੇ ਵੀ ਇਸ ਨੂੰ ਲਗਾਉਣ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸੀ. ਐੱਸ. ਆਈ. ਓ ਖ਼ੌਜੀਆਂ ਵੱਲੋਂ ਤਿਆਰ ਇਸ ਡਕਟ ਯੂ.ਵੀ. ਸੀ. ਡਿਸ-ਇੰਫੈਕਸ਼ਨ ਸਿਸਟਮ ਨੂੰ ਹੁਣ ਲਿਫ਼ਟ ਦੇ ਮੁਤਾਬਕ ਵੀ ਤਿਆਰ ਕਰ ਲਿਆ ਗਿਆ ਹੈ। ਦੇਸ਼ ਦੀ ਏ. ਸੀ. ਅਤੇ ਇਲੈਕਟ੍ਰਾਨਿਕ ਪ੍ਰੋਡਕਟ ਬਣਾਉਣ ਵਾਲੀ ਇਕ ਨਾਮੀ ਕੰਪਨੀ ਦੇ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਹੈ, ਜੋ ਹੁਣ ਲਿਫ਼ਟ ਵਾਲੇ ਕੋਰੋਨਾ ਮੁਕਤ ਹੋਣ ਵਾਲੇ ਏ.ਸੀ. ਤਿਆਰ ਕਰੇਗੀ। ਲੋਕ ਸਭਾ ਅਤੇ ਰਾਜ ਸਭਾ ’ਚ ਇਸ ਦੀ ਵਰਤੋਂ ਪਹਿਲਾਂ ਤੋਂ ਹੋ ਰਹੀ ਹੈ।
ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ
ਇਸ ਡਕਟ ਨੂੰ ਬਣਾਉਣ ਵਾਲੀ ਟੀਮ ਨੂੰ ਲੀਡ ਕਰ ਰਹੇ ਡਾ. ਹੈਰੀ ਗਰਗ ਮੁਤਾਬਕ ਕੋਰੋਨਾ ਏ. ਸੀ. ਜਾਂ ਬੰਦ ਖੇਤਰ ’ਚ ਜ਼ਿਆਦਾ ਫ਼ੈਲਦਾ ਹੈ, ਇਹ ਗੱਲ ਕੋਰੋਨਾ ਦੀ ਸ਼ੁਰੂਆਤ ’ਚ ਹੀ ਸਟਡੀ ’ਚ ਸਾਬਤ ਹੋ ਗਈ ਸੀ। ਕੋਰੋਨਾ ਨੂੰ ਲੈ ਕੇ ਇਸ ਨੂੰ ਸੀ. ਐੱਸ. ਆਈ. ਆਰ. ਦੇ ਕੋਵਿਡ ਸਟੂੇਟਜਿਕ ਗਰੁੱਪ ਨੇ ਇਸ ਇੰਫ਼ੈਕਸ਼ਨ ਨੂੰ ਖ਼ਤਮ ਕਰਨ ’ਤੇ ਕਾਫ਼ੀ ਚਿੰਤਾ ’ਚ ਪਾਇਆ। ਉਨ੍ਹਾਂ ਦਿਨਾਂ ’ਚ ਹਰ ਕੋਈ ਯੂਵੀ ਵਾਲੇ ਪ੍ਰੋਡਕਟ ਲੈ ਆਇਆ ਸੀ, ਜਦਕਿ ਇਹ ਇੰਨੇ ਨੁਕਸਾਨਦਾਇਕ ਹਨ ਕਿ ਇਨ੍ਹਾਂ ਦੇ ਕਾਰਨ ਕੈਂਸਰ ਵੀ ਹੋ ਸਕਦਾ ਹੈ। ਕਰੀਬ ਡੇਢ ਸਾਲ ਤੱਕ ਸੋਚਣ ਤੋਂ ਬਾਅਦ ਸਭ ਤੋਂ ਪਹਿਲਾਂ ਇਨ ਯੂ. ਵੀ. ਸੀ. ਡਿਸ-ਇੰਫ਼ੈਕਸ਼ਨ ਸਿਸਟਮ ਬਣਾਇਆ ਜੋ ਹਾਲ ਜਾਂ ਆਡੀਟੋਰੀਅਮ ਦੇ ਮੁਤਾਬਕ ਸੀ। ਇਸ ਦੀ ਕਪੈਸਿਟੀ 100 ਲੋਕਾਂ ਵਾਲੇ ਹਾਲ ਦੀ ਸੀ। ਇਸ ਕਿਸੇ ਵੀ ਹਾਲ ਜਾਂ ਆਡੀਟੋਰੀਅਮ ’ਚ 70 ਫ਼ੀਸਦੀ ਏਅਰ ਰੀ-ਸਰਕੁਲੇਟ ਹੁੰਦੀ ਹੈ। ਇਮਟੈੱਕ ਸੈਕਟਰ-39 ਦੇ ਨਾਲ ਮਿਲ ਕੇ ਇਸ ਨੂੰ ਵੈਲੀਡਿਏਟ ਕੀਤਾ। ਇਸ ਦੇ ਬਾਅਦ ਇਸ ਨੂੰ ਪਾਰਲੀਮੈਂਟ ’ਚ ਲਗਾਇਆ ਗਿਆ। ਸਾਊਥ ਦੇ ਮਾਲ ’ਚ ਵੀ ਲਗਾਇਆ ਗਿਆ। ਸਾਰੀਆਂ ਥਾਵਾਂ ’ਤੇ ਕਾਮਯਾਬ ਰਹਿਣ ਤੋਂ ਬਾਅਦ ਕਰੀਬ 35 ਕੰਪਨੀਆਂ ਨੂੰ ਇਸ ਦੇ ਲਈ ਟੈਕਨਾਲਜੀ ਦਿੱਤੀ ਹੈ, ਜੋ ਇਸ ਨੂੰ ਬਣਾ ਕੇ ਆਮ ਲੋਕਾਂ ਨੂੰ ਵੇਚ ਰਹੀ ਹੈ। ਯੂ.ਪੀ. ਸਟੇਟ ਟਰਾਂਸਪੋਰਟ ਦੀਆਂ ਦੀਆਂ ਬੱਸਾਂ ’ਚ ਵੀ ਇਹੀ ਸਿਸਟਮ ਲਗਾਇਆ ਸੀ। ਇਸ ’ਚ ਵੀ ਮੋਡੀਫਿਕੇਸ਼ਨ ਹੋਇਆ। ਇਹ ਬੱਸਾਂ ਕਰੀਬ 50 ਕਿਲੋਮੀਟਰ ਚੱਲ ਚੁੱਕੀ ਹੈ, ਉਹ ਸਿਸਟਮ ਕਾਮਯਾਬ ਹੈ।
ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ
ਬੱਸਾਂ ’ਚ ਬੇਹੱਦ ਜ਼ਰੂਰੀ
ਬੱਸਾਂ ’ਚ ਇਹ ਸਿਸਟਮ ਲਗਾਉਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਜੇਕਰ 45 ’ਚ ਇਕ ਆਦਮੀ ਵੀ ਕੋਰੋਨਾ ਦਾ ਸ਼ਿਕਾਰ ਹੈ ਤਾਂ 60 ਫ਼ੀਸਦੀ ਇੰਫ਼ੈਕਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਯੂ. ਪੀ. ਸੀ. ਆਰ. ਟੀ. ਸੀ. ਦੀ ਕਾਮਯਾਬੀ ਤੋਂ ਬਾਅਦ ਮਨਿਸਟਰੀ ਆਫ਼ ਹਾਈਵੇਅ ਐਂਡ ਰੋਡ ਨੇ ਇਸ ਨੂੰ ਸਾਰੀਆਂ ਥਾਵਾਂ ’ਤੇ ਲਗਾਉਣ ਨੂੰ ਕਿਹਾ ਹੈ। ਸੀ. ਐੱਮ. ਆਈ. ਓ. ਵੱਖ-ਵੱਖ ਸੂਬਿਆਂ ਨਾਲ ਸੰਪਰਕ ’ਚ ਹੈ। ਬੈਂਕ, ਏ. ਟੀ. ਐੱਮ. ਜਾਂ ਜਿੱਥੇ ਵੀ ਏ. ਸੀ. ਨਹੀਂ ਜਾਂ ਵਿੰਡੋ ਏ. ਸੀ. ਹੈ, ਉਥੇ ਸਟੈਂਡ ਅਲੋਨ ਸਿਸਟਮ ਬਣਾਇਆ ਗਿਆ ਹੈ, ਜੋ ਕੁੱਲਰ ਵਾਂਗ ਰੱਖਿਆ ਜਾ ਸਕਦਾ ਹੈ। ਸੀ.ਐੱਸ.ਆਈ.ਓ. ਦੇ ਡਾਇਰੈਕਟ ਪ੍ਰੋ. ਅਨੰਤ ਰਾਮਕ੍ਰਿਸ਼ਨ ਦੱਸਦੇ ਹਨ ਕਿ ਇਸ ਦੇ ਲਈ ਯੂਰਪੀਅਨ ਸਟੈਂਡਰਡ ਏ.ਸੀ. ਲਿਆ ਹੈ। ਟੀਮ ’ਚ ਸੁਪਾਂਕਰ ਦਾਸ, ਲੱਖਵਿੰਦਰ, ਸੂਰਜ ਪ੍ਰਕਾਸ਼, ਸੁਰਿੰਦਰ, ਅਜੇ, ਉਪਿੰਦਰ, ਬਲਦੇਵ ਸ਼ਾਮਲ ਹਨ।
ਇਹ ਵੀ ਪੜ੍ਹੋ: ਫਗਵਾੜਾ-ਜਲੰਧਰ ਹਾਈਵੇਅ 'ਤੇ ਮੁੰਡੇ-ਕੁੜੀ ਨੂੰ ਵਾਹਨ ਨੇ ਕੁਚਲਿਆ, ਮੁੰਡੇ ਦੀ ਮੌਕੇ 'ਤੇ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ