ਕਪੂਰਥਲਾ ''ਚ ਦਿਸੀ ਗੁੰਡਾਗਰਦੀ, ਫਾਇਰਿੰਗ ਦੌਰਾਨ 70 ਸਾਲਾ ਬਜ਼ੁਰਗ ਜ਼ਖਮੀ
Thursday, Mar 21, 2019 - 06:18 PM (IST)
ਕਪੂਰਥਲਾ (ਓਬਰਾਏ)— ਲੋਕ ਸਭਾ ਚੋਣਾਂ ਦੇ ਚਲਦਿਆਂ ਸੂਬੇ 'ਚ ਗੁੰਡਾਗਰਦੀ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਘਟਨਾ ਕਪੂਰਥਲਾ 'ਚੋਂ ਸਾਹਮਣੇ ਆਈ ਹੈ, ਜਿੱਥੇ ਬੀਤੀ ਸ਼ਾਮ ਦੋ ਧਿਰਾਂ 'ਚ ਹੋਏ ਝਗੜੇ ਦੌਰਾਨ ਗੋਲੀਬਾਰੀ ਹੋ ਗਈ। ਗੋਲੀਬਾਰੀ ਦੇ ਚਲਦਿਆਂ ਇਕ 70 ਸਾਲਾ ਰਾਹਗੀਰ ਨੂੰ ਗੋਲੀ ਲੱਗੀ। ਦੂਜੇ ਪਾਸੇ ਇਸ ਗੈਂਗਵਾਰ 'ਚ ਇਕ ਹੋਰ ਨੌਜਵਾਨ ਦੇ ਗੋਲੀ ਲੱਗਣ ਦੀ ਵੀ ਖਬਰ ਹੈ। ਜ਼ਖਮੀ ਬਜ਼ੁਰਗ ਬਲਕਾਰ ਸਿੰਘ ਦੇ ਚੂਲੇ 'ਚ ਗੋਲੀ ਫਸ ਗਈ, ਜੋ ਐਕਸਰੇ 'ਚ ਸਾਫ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਸਖਤ ਹਦਾਇਤ ਮਿਲਣ ਤੋਂ ਬਾਵਜੂਦ ਵੀ ਹਥਿਆਰ ਜਮ੍ਹਾ ਨਹੀਂ ਹੋ ਸਕੇ ਹਨ, ਜਿਸ ਕਰਕੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।