ਵਾਧਾ– ਡਾ. ਅੰਬੇਡਕਰ ਦਾ ਜਨਮ ਦਿਹਾਡ਼ਾ
Tuesday, Apr 16, 2019 - 04:29 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਮਜ਼ਦੂਰ ਪੇਂਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਮੁਲਖ ਰਾਜ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਮੁਹੱਲਾ ਮਹਿਤਾਬਗਡ਼ ਦੇ ਪਿੱਪਲ ਵਾਲਾ ਚੌਂਕ ’ਚ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ। ਇਸ ਸਮੇਂ ਮੁੱਖ ਮਹਿਮਾਨ ਵਜੋਂ ਮਹਿਤਾਬਗਡ਼੍ਹ ਦੇ ਇੰਚਾਰਜ ਮਨਜੀਤ ਧਾਰੀਵਾਲ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਪ੍ਰਧਾਨ ਮੁਲਖ ਰਾਜ ਸ਼ੇਰਗਿੱਲ ਨੇ ਨੌਜਵਾਨਾਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਹੋਏ ਮਾਰਗ ’ਤੇ ਚੱਲਣ ਲਦੀ ਪ੍ਰੇਰਿਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਜੱਸਾ ਕੋਕਲਪੁਰੀਆ, ਗੋਰਾ ਸਿੰਘ, ਜਿੰਦਰ ਪਹਿਲਵਾਨ, ਮੰਗਤ ਰਾਮ ਮੰਗਾ, ਮਨਜੀਤ, ਕਾਲਾ ਡਾਕਟਰ, ਵਿਕਰਮ ਸਿੰਘ ਸ਼ੇਰਗਿੱਲ, ਸੋਨੂੰ ਕਰਿਆਨੇ ਵਾਲਾ, ਦੇਬੂ, ਬੀਬੀ ਬੰਧਨਾ, ਸੋਨੀਆ, ਜਸਵਿੰਦਰ, ਗੌਤਮ ਗਿੱਲ, ਭੁਪਿੰਦਰ ਸਿੰਘ, ਵਰਿੰਦਰ ਸਿੰਘ ਸ਼ੇਰਗਿੱਲ, ਪਰਮਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।