ਵਾਧਾ– ਅੰਬੇਡਕਰ ਦਾ ਜਨਮ ਦਿਹਾਡ਼ਾ
Tuesday, Apr 16, 2019 - 04:29 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾਡ਼ਾ ਭਾਰਤੀ ਜਨਤਾ ਪਾਰਟੀ ਕਪੂਰਥਲਾ ਵੱਲੋਂ ਮੰਡਲ ਪ੍ਰਧਾਨ ਧਰਮਪਾਲ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਚਾਰਬੱਤੀ ਚੌਕ ਵਿਖੇ ਮਨਾਇਆ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਸੀਨੀਅਰ ਜ਼ਿਲਾ ਉਪ ਉਪ ਪ੍ਰਧਾਨ ਜਗਦੀਸ਼ ਸ਼ਰਮਾ ਹਾਜ਼ਰ ਹੋਏ। ਇਸ ਸਮੇਂ ਮਹਾਮੰਤਰੀ ਚੇਤਨ ਸੂਰੀ, ਮੰਡਲ ਮਹਾਮੰਤਰੀ ਅਸ਼ੋਕ ਮਾਹਲਾ, ਜ਼ਿਲਾ ਸਕੱਤਰ ਵਿਕਾਸ ਸਿੱਧੀ, ਬਲਵਿੰਦਰ ਸਿੰਘ ਤੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸਮੂਹ ਆਗੂਆਂ ਨੇ ਕਿਹਾ ਕਿ ਡਾ. ਅੰਬੇਡਕਰ ਵਲੋਂ ਸਮਾਨਤਾ ਆਧਾਰਿਤ ਸਮਾਜ ਸਿਰਜਣ ਦੇ ਸੁਨੇਹੇ ਨੂੰ ਅਸੀਂ ਤਾਂ ਹੀ ਸਾਰਥਕ ਕਰ ਸਕਦੇ ਹਾਂ ਜੇਕਰ ਅਸੀਂ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਈਏ। ਉਨ੍ਹਾਂ ਕਿਹਾ ਡਾ. ਭੀਮ ਰਾਓ ਅੰਬੇਡਕਰ ਨੇ ਸਾਨੂੰ ਸਰਬੋਤਮ ਸੰਵਿਧਾਨ ਲਿਖ ਕੇ ਦਿੱਤਾ ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਸੰਵਿਧਾਨ ’ਚ ਮਿਲੇ ਅਧਿਕਾਰਾਂ ਤੇ ਫਰਜ਼ਾਂ ਨੂੰ ਤਨਦੇਹੀ ਨਾਲ ਮੰਨ ਕੇ ਸਮਾਜ ਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਭਾਰਤੀ ਜਨਤਾ ਪਾਰਟੀ ਮੰਡਲ ਕਪੂਰਥਲਾ ਦੇ ਪ੍ਰਧਾਨ ਧਰਮਪਾਲ ਮਹਾਜਨ ਨੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਪਾਸੀ ਦੀ ਸਹਿਮਤੀ ਨਾਲ ਮੰਡਲ ਕਪੂਰਥਲਾ ਦਾ ਵਿਸਥਾਰ ਕਰਦੇ ਹੋਏ ਅਸ਼ਵਨੀ ਤੁਲੀ ਨੂੰ ਮੰਡਲ ਕਪੂਰਥਲਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਵਿਸ਼ਾਲ ਸਹੋਤਾ, ਸੁਸ਼ੀਲ ਭੱਲਾ, ਪ੍ਰੇਮ ਅਗਰਵਾਲ, ਸੁਖਜਿੰਦਰ ਸਿੰਘ ਪ੍ਰਧਾਨ ਬੇਟ ਮੰਡ, ਅਸ਼ਵਨੀ ਤੁਲੀ, ਵੀਰ ਸਿੰਘ ਮਠਾਡ਼ੂ, ਕਪਿਲ ਹਨੀ, ਦੇਵ ਭੰਡਾਲ, ਲਵ ਸਿੱਧੀ, ਵਿੱਕੀ ਵਾਲੀਆ, ਰਕੇਸ਼ ਕੁਮਾਰ, ਰਵੀ ਸਿੱਧੂ, ਅਨਿਲ ਸ਼ਰਮਾ ਆਦਿ ਵੀ ਹਾਜ਼ਰ ਸਨ।