ਸ਼ਾਇਰ ਪਾਲ ਢਿੱਲੋਂ ਦਾ ਸਨਮਾਨ
Wednesday, Mar 27, 2019 - 04:38 AM (IST)

ਕਪੂਰਥਲਾ (ਸੋਢੀ)-ਗੁਰੂ ਨਾਨਕ ਖਾਲਸਾ ਕਾਲਜ ਦੇ ਗੋਲਡਨ ਜੁਬਲੀ ਸਮਾਗਮਾਂ ਦੀ ਲਡ਼ੀ ਅਧੀਨ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੈਨੇਡਾ ਦੇ ਚਰਚਿਤ ਪ੍ਰਵਾਸੀ ਸ਼ਾਇਰ ਪਾਲ ਢਿੱਲੋਂ ਨਾਲ ਇਕ ਵਿਸ਼ੇਸ਼ ਰੂ-ਬ-ਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ’ਚ ਪ੍ਰਵਾਸ ਤੇ ਪ੍ਰਵਾਸੀ ਕਵਿਤਾ ਬਾਰੇ ਨਿੱਠਕੇ ਵਿਚਾਰ ਚਰਚਾ ਹੋਈ, ਜਿਸ ’ਚ ਵਿਦਿਆਰਥੀ ਮਨਪ੍ਰੀਤ ਸਿੰਘ, ਗਗਨਦੀਪ ਕੌਰ ਤੇ ਸਰਬਜੀਤ ਕੌਰ ਨੇ ਸਵਾਲ ਪੁੱਛੇ, ਇਸ ਸਮੇਂ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਹਰਨੇਕ ਸਿੰਘ ਨੇ ਪਾਲ ਢਿੱਲੋਂ ਦੀ ਸ਼ਾਇਰੀ ਸਬੰਧੀ ਇਕ ਖੋਜ ਭਰਪੂਰ ਪੇਪਰ ਪਡ਼ਿਆ, ਜਿਸਨੂੰ ਸਮੂਹ ਵਿਦਿਆਰਥੀਆਂ ਵੱਲੋਂ ਖੂਬ ਸਲਾਹਿਆ ਗਿਆ। ਇਸ ਸਮੇਂ ਪ੍ਰਵਾਸੀ ਕਵੀ ਪਾਲ ਢਿੱਲੋ ਨੂੰ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਢਿੱਲੋਂ ਦੀ ਸ਼ਾਇਰੀ ਭਖਦੇ ਸਮਾਜਿਕ ਮੁੱਦਿਆਂ ਨਾਲ ਲਬਰੇਜ ਹੈ ਅਤੇ ਪ੍ਰਗਤੀਸੀਲ ਵਿਚਾਰ ਉਸਦੀ ਰਚਨਾ ਦੇ ਹਮੇਸਾ ਅੰਗ-ਸੰਗ ਵਿਚਰਦੇ ਹਨ। ਇਸ ਸਮੇਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਸਬੀਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਫੈਸਰ ਜੁਗਰਾਜ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ।