ਗ੍ਰੰਥੀ ਸਿੰਘ ਦੀ ਰਿਹਾਇਸ਼ ’ਚੋਂ ਚੋਰੀ

Wednesday, Mar 27, 2019 - 04:37 AM (IST)

ਗ੍ਰੰਥੀ ਸਿੰਘ ਦੀ ਰਿਹਾਇਸ਼ ’ਚੋਂ ਚੋਰੀ
ਕਪੂਰਥਲਾ (ਸਤਨਾਮ)-ਅੱਜ ਦਿਨ-ਦਿਹਾਡ਼ੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਲ ਲੰਗਰ ਹਾਲ ਦੇ ਉਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਰਿਹਾਇਸ਼ ’ਚ ਦਰਵਾਜ਼ਿਆਂ ਦੇ ਤਾਲੇ ਤੋਡ਼ ਕੇ ਅੰਦਰ ਪਏ ਟਰੰਕ ਵਿਚੋਂ ਦੋ ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਇਕ ਫੋਨ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਵਿੰਦਰ ਸਿੰਘ ਤੇ ਸਰਪੰਚ ਵਿਜੇ ਸ਼ਾਹ ਸੁਭਾਨਪੁਰ ਨੇ ਦੱਸਿਆ ਕਿ ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਗਿਆ ਹੋਇਆ ਸੀ ਤੇ ਕਰੀਬ 12 ਕੁ ਵਜੇ ਇਕ ਅਣਪਛਾਤੇ ਵਿਅਕਤੀ ਨੇ ਗ੍ਰੰਥੀ ਹਰਵਿੰਦਰ ਸਿੰਘ ਦੀ ਰਿਹਾਇਸ਼ ’ਚ ਦਾਖਲ ਹੋ ਕੇ ਦੋਵੇਂ ਕਮਰਿਆਂ ਦੇ ਦਰਵਾਜ਼ਿਆਂ ਨੂੰ ਲੱਗੇ ਤਾਲੇ ਤੋਡ਼ ਕੇ ਅੰਦਰ ਪਏ ਟਰੰਕਾਂ ’ਚ ਪਏ ਕਰੀਬ 2 ਹਜ਼ਾਰ ਰੁਪਏ ਚੋਰੀ ਕਰਨ ਤੋਂ ਇਲਾਵਾ ਇਕ ਫੋਨ ਵੀ ਚੋਰੀ ਕਰ ਕੇ ਫਰਾਰ ਹੋ ਗਿਆ। ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰ ਅੱਜ ਤੱਕ ਪੁਲਸ ਦੇ ਕਾਬੂ ਨਹੀਂ ਆਏ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Related News