ਕਿਰਤ ਕਰਮਚਾਰੀਆਂ ਦੀਆਂ ਬੰਦ ਪਈਆਂ ਸਕੀਮਾਂ ਨੂੰ ਜਲਦ ਲਾਗੂ ਕੀਤਾ ਜਾਵੇ : ਬਲਦੇਵ

Saturday, Mar 23, 2019 - 04:28 AM (IST)

ਕਿਰਤ ਕਰਮਚਾਰੀਆਂ ਦੀਆਂ ਬੰਦ ਪਈਆਂ ਸਕੀਮਾਂ ਨੂੰ ਜਲਦ ਲਾਗੂ ਕੀਤਾ ਜਾਵੇ : ਬਲਦੇਵ
ਕਪੂਰਥਲਾ (ਜੋਸ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਮਰੀਕ ਸਿੰਘ ਦੀ ਪ੍ਰਧਾਨਗੀ ’ਚ ਆਯੋਜਿਤ ਕੀਤੀ ਗਈ। ਇਸ ਦੌਰਾਨ ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ, ਬੇਰੁਜ਼ਗਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਮੋਬਾਇਲ ਫੋਨ, ਕਿਸਾਨਾਂ ਤੇ ਮਜ਼ਦੂਰਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰਨਾ, ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਦੇਣਾ, ਬੇਘਰ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਂਟ ਦੇਣਾ ਆਦਿ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਸਰਕਾਰ ਵੱਲੋਂ 4 ਹਫਤੇ ’ਚ ਨਸ਼ਾ ਖਤਮ ਕਰਨਾ ਪਰ ਅੱਜ ਪੰਜਾਬ ’ਚ ਪਹਿਲਾਂ ਦੀ ਤਰ੍ਹਾਂ ਨਸ਼ਾ ਵਿਕ ਰਿਹਾ ਹੈ ਤੇ ਨਿਰਮਾਣ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ 2 ਸਾਲਾਂ ਤੋਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਕਿਰਤ ਕਰਮਚਾਰੀਆਂ ਨੂੰ ਮਿਲਣ ਵਾਲੀ ਸ਼ਗੁਨ ਸਕੀਮਾਂ ਦੇ ਲਈ ਨਵੀ ਰਜਿਸਟ੍ਰੇਸ਼ਨ ਦੀ ਸ਼ਰਤ ਰਜਿਸਟਰਡ ਲਾਗੂ ਕਰਕੇ ਮਜ਼ਦੂਰਾਂ ’ਤੇ ਬੋਝ ਪਾ ਦਿੱਤਾ ਹੈ। ਸ਼ਗੁਨ ਸਕੀਮ ਰਜਿਸਟਰਡ ਕਰਵਾਉਣ ’ਤੇ ਨਾਮ ’ਤੇ ਪਰਵਿਾਰ ਤੋਂ ਹਲਫੀਆ ਬਿਆਨ ਲਏ ਜਾਂਦੇ ਹਨ। ਫਾਰਮ ਭਰਨ ਵਾਲੇ ਵਸੀਕਾ ਨਵਸੀ 500 ਤੋਂ 800 ਰੁਪਏ ਤੱਕ ਫਾਈਲ ਤਿਆਰ ਕਰਨ ਲਈ ਲੈ ਲੈਂਦੇ ਹਨ ਤੇ ਇਕ ਕਰਮਚਾਰੀ ਨੂੰ ਸਰਟੀਫਿਕੇਟ ਲੈਣ ਤੱਕ 5 ਤੋਂ 8 ਹਜ਼ਾਰ ਰੁਪਏ ਤੱਕ ਖਰਚਾ ਕਰਨਾ ਪੈਂਦਾ ਹੈ ਜੋ ਪੰਜਾਬ ਸਰਕਾਰ ਨੇ ਉਨ੍ਹਾਂ ਤੇ ਵਾਧੂ ਬੋਝ ਪਾ ਦਿੱਤਾ ਹੈ ਇਸ ਲਈ ਕਈ ਕਿਰਤ ਕਰਮਚਾਰੀ ਫਾਰ ਨਹੀ ਭਰਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਜਿਸਟ੍ਰੇਸ਼ਨ ਦੀ ਸ਼ਰਤ ਖਤਮ ਕੀਤੀ ਜਾਵੇ ਤੇ ਕਿਰਤ ਕਰਮਚਾਰੀਆਂ ਦੀਆਂ ਬੰਦ ਪਈਆਂ ਸਕੀਮਾਂ ਨੂੰ ਜਲਦ ਲਾਗੂ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਹੁਸੈਨਪੁਰ, ਕੁਲਦੀਪ ਸਿੰਘ, ਬਾਬਾ ਕੁਲਵੰਤ ਸਿੰਘ, ਜਗਤਾਰ ਸਿੰਘ, ਗੁਰਮੀਤ ਰਾਜੂ, ਸੰਤ ਸ਼ਾਮ ਸਿੰਘ, ਅਸ਼ੋਕ ਕੁਮਾਰ, ਮੁਖਤਿਆਰ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਚਰਨਜੀਤ ਸਿੰਘ, ਲਾਲ ਚੰਦ, ਹਰਜੀਤ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਗੁਰਨਾਮ ਚੰਦ ਆਦਿ ਹਾਜ਼ਰ ਸਨ।

Related News