ਸਰਕਾਰੀ ਸਕੂਲ ਨੂੰ ਆਰਥਿਕ ਸਹਾਇਤਾ ਦਿੱਤੀ

Saturday, Mar 23, 2019 - 04:28 AM (IST)

ਸਰਕਾਰੀ ਸਕੂਲ ਨੂੰ ਆਰਥਿਕ ਸਹਾਇਤਾ ਦਿੱਤੀ
ਕਪੂਰਥਲਾ (ਸ਼ਰਮਾ)-ਸਮਾਜ ਸੇਵਾ ਚ ਲੱਗੀ ਸੰਸਥਾ ਉਠਾਣ ਦੇ ਮੁਖੀ ਰਿਟਾ. ਜਨਰਲ ਬਲਵਿੰਦਰ ਸਿੰਘ ਜਲੰਧਰ ਨੇ ਲੰਘੇ ਦਿਨੀ ਆਪਣੇ ਪਰਿਵਾਰ ਸਮੇਤ ਨਡਾਲਾ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਕੂਲ ਦੀ ਇਮਾਰਤ ਦੀ ਮਾਡ਼ੀ ਦਸ਼ਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹੈ, ਇਸ ਮਹੌਲ ’ਚ ਵਿਦਿਆਰਥੀਆਂ ਦਾ ਮਨੋ-ਵਿਕਾਸ ਹੋਣਾ ਅਸੰਭਵ ਹੈ। ਉਨ੍ਹਾਂ ਸਕੂਲ ਦਸ਼ਾ ਸੁਧਾਰਣ ਲਈ ਉਠਾਣ ਸੰਸਥਾਂ ਵੱਲੋਂ ਪ੍ਰਿੰਸੀਪਲ ਆਸ਼ਾ ਰਾਣੀ ਨੂੰ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਸਕੂਲ ਦੀ ਦਿੱਖ ਸੰਵਾਰਣ ਲਈ ਯਤਨ ਜਾਰੀ ਰਹਿਣਗੇ। ਇਸ ਦੌਰਾਨ ਪ੍ਰਿੰਸੀਪਲ ਆਸ਼ਾ ਰਾਣੀ ਸਮੇਤ ਸਮੁੱਚੇ ਸਟਾਫ ਨੇ ਜਨਰਲ ਬਲਵਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ। ਇਸ ਮੋਕੇ ਪ੍ਧਾਨ ਨਗਰ ਕੋਂਸਲ ਡਾ ਨਰਿੰਦਰ ਪਾਲ ਬਾਵਾ, ਮੀਤ ਪ੍ਧਾਨ ਅਵਤਾਰ ਸਿੰਘ ਮੁਲਤਾਨੀ, ਪੋ੍ ਬਲਦੇਵ ਸਿੰਘ ਵਾਲੀਆ, ਮਾਸਟਰ ਹਰਭਜਨ ਲਾਲ, ਲੈਕ. ਮਹਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਦੀਪਕ ਕੁਮਾਰ ਸ਼ਰਮਾਂ, ਮਨਿੰਦਰਪਾਲ ਮੰਗਾ, ਬਲਵਿੰਦਰ ਸਿੰਘ, ਰਾਜਵਰਿੰਦਰ ਸਿੰਘ ਚੀਮਾਂ ਤੇ ਹੋਰ ਹਾਜ਼ਰ ਸਨ।

Related News