ਲੋਡ਼ਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ
Saturday, Feb 02, 2019 - 09:34 AM (IST)

ਕਪੂਰਥਲਾ (ਧੀਰ)-ਵਿਧਾਇਕ ਚੀਮਾ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਬਲਦੇਵ ਰਾਜ ਵਧਵਾ ਦੇ ਯਤਨਾਂ ਸਦਕਾ ਅੱਜ ਸਰਕਾਰੀ ਸੀ. ਸੈ. ਸਕੂਲ ਬੂਸੋਵਾਲ ਵਿਖੇ ਪਿੰਡ ਵਾਸੀ ਬਹਾਦਰ ਸਿੰਘ ਤੇ ਸੁਖਦੇਵ ਸਿੰਘ ਵੱਲੋਂ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਵੈਟਰ, ਬੂਟ ਤੇ ਜੁਰਾਬਾਂ ਦੀ ਵੰਡ ਕੀਤੀ। ਪ੍ਰਿੰਸੀਪਲ ਬਲਦੇਵ ਰਾਜ ਵਧਵਾ ਬਹਾਦਰ ਸਿੰਘ ਤੇ ਸੁਖਦੇਵ ਸਿੰਘ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਆਪਣੀ ਨੇਕ ਕਮਾਈ ’ਚੋਂ ਜੋ ਵੀ ਇਨਸਾਨ ਅਜਿਹੇ ਨੇਕ ਕਾਰਜ ਕਰਦਾ ਹੈ ਪ੍ਰਮਾਤਮਾ ਵੱਲੋਂ ਵੀ ਉਸਨੂੰ ਆਸ਼ੀਰਵਾਦ ਮਿਲਦਾ ਹੈ। ਇਸ ਮੌਕੇ ਸ਼ਿੰਦਰ ਸਿੰਘ ਚੀਮਾ ਸਰਪੰਚ ਬੂਸੋਵਾਲ, ਅਮਿਤਪਾਲ ਪੰਚ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੰਤੋਖ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਜਸਵੀਰ ਸਿੰਘ, ਲੈਕਚਰਾਰ ਪਰਮਜੀਤ ਸਿੰਘ, ਰਘੁਬੀਰ ਸਿੰਘ ਬਾਜਵਾ, ਜਸਪਾਲ ਸਿੰਘ, ਮੈਡਮ ਸਰਬਜੀਤ ਕੌਰ ਆਦਿ ਹਾਜ਼ਰ ਸਨ।