ਕੰਗਨਾ ਰਣੌਤ ਨੇ ਆਪਣੇ ਆਪ ਨੂੰ ਦੱਸਿਆ ਦੇਸ਼ ਦਾ 'Hottest Target' , ਕਿਹਾ- 'ਜੇ ਮੈਂ ਡਾਨ ਹੁੰਦੀ ਤਾਂ...'

Sunday, Dec 06, 2020 - 03:42 PM (IST)

ਕੰਗਨਾ ਰਣੌਤ ਨੇ ਆਪਣੇ ਆਪ ਨੂੰ ਦੱਸਿਆ ਦੇਸ਼ ਦਾ 'Hottest Target' , ਕਿਹਾ- 'ਜੇ ਮੈਂ ਡਾਨ ਹੁੰਦੀ ਤਾਂ...'

ਮੁੰਬਈ — ਬਾਲੀਵੁੱਡ ਦੀ 'ਪੰਗਾ ਕਵੀਨ' ਕੰਗਨਾ ਰਣੌਤ ਅੱਜਕੱਲ੍ਹ ਆਪਣੇ ਬਿਆਨਾਂ ਕਾਰਨ ਕਿਸਾਨ ਸਮਰਥਕਾਂ ਦੀ ਵਿਰੋਧੀ ਬਣੀ ਹੋਈ ਹੈ। ਅਭਿਨੇਤਰੀ ਨੇ ਹਾਲ ਹੀ ਵਿਚ ਟਵਿੱਟਰ 'ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਇਕ ਬਜ਼ੁਰਗ ਬੀਬੀ ਬਾਰੇ ਟਿੱਪਣੀ ਕੀਤੀ ਸੀ। ਇਸ ਦੇ ਬਾਅਦ ਤੋਂ ਵੀ ਰੁਕੀ ਨਹੀਂ ਅਤੇ ਉਹ ਲਗਾਤਾਰ ਕਿਸੇ ਨਾ ਕਿਸੇ ਵਿਅਕਤੀ ਨਾਲ ਪੰਗੇ ਲੈਣ ਤੋਂ ਬਾਜ਼ ਨਹੀਂ ਆ ਰਹੀ ਜਿਸ ਕਾਰਨ ਉਸ ਨੂੰ ਸਮਰਥਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਉਸ ਨੂੰ ਆਮ ਲੋਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਪਹਿਲਾਂ ਹੀ ਜ਼ੁਬਾਨੀ ਲੜਾਈ ਚਲ ਰਹੀ ਹੈ। ਇਸ ਦੇ ਨਾਲ ਹੀ ਮੀਕਾ ਸਿੰਘ (ਮੀਕਾ ਸਿੰਘ) ਤੋਂ ਲੈ ਕੇ ਭੋਜਪੁਰੀ ਸੁਪਰਸਟਾਰ ਖੇਸਰੀ ਲਾਲ ਯਾਦਵ ਤੱਕ ਨੇ ਵੀ ਉਸ ਨੂੰ  ਸੋਸ਼ਲ ਮੀਡੀਆ ਖਰੀਆਂ-ਖੋਟੀਆਂ ਸੁਣਾਈਆਂ।



ਹੁਣ ਕੰਗਨਾ ਨੇ ਇਕ ਹੋਰ ਟਵੀਟ ਕਰਕੇ ਖ਼ੁਦ ਨੂੰ 'ਹਾਟੇਸਟ ਟਾਰਗੇਟ' ਦੱਸਿਆ ਹੈ। ਉਸ ਨੇ ਆਪਣੇ ਟਵੀਟ ਵਿਚ ਲਿਖਿਆ ਹੈ- 'ਤੁਸੀਂ ਕੀ ਕਹਿ ਰਹੇ ਹੋ। ਫਿਲਹਾਲ ਮੈਂ ਇਸ ਸਮੇਂ ਮੈਂ 'ਹਾਟੇਸਟ ਟਾਰਗੇਟ' ਹਾਂ। ਮੈਨੂੰ ਨਿਸ਼ਾਨਾ ਬਣਾਓ ਅਤੇ ਮੀਡੀਆ ਦੇ ਮਨਪਸੰਦ ਬਣ ਜਾਓ। ਫਿਲਮ ਮਾਫੀਆ ਤੁਹਾਨੂੰ ਫ਼ਿਲਮਾਂ ਵਿਚ ਵੱਡੀਆਂ-ਵੱਡੀਆਂ ਭੂਮਿਕਾਵਾਂ ਪੇਸ਼ ਕਰੇਗੀ, ਤੁਹਾਨੂੰ ਫਿਲਮਾਂ ਦੇਵੇਗੀ, ਫਿਲਮਫੇਅਰ ਐਵਾਰਡ ਦੇਵੇਗੀ। ਸ਼ਿਵ ਸੈਨਾ ਦੀਆਂ ਟਿਕਟਾਂ ਅਤੇ ਹੋਰ ਬਹੁਤ ਕੁਝ। ਜੇ ਮੈਂ ਡਾਨ ਹੁੰਦੀ, ਤਾਂ ਤੁਹਾਨੂੰ ਪਤਾ ਹੈ, 72 ਮੁਲਕਾਂ ਦੀ ਪੁਲਸ ਮੇਰੇ ਪਿੱਛੇ ਹੁੰਦੀ।'

ਇਹ ਵੀ ਦੇਖੋ : ਕੈਲੀਫੋਰਨੀਆ ਛੱਡ ਰਹੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ!, ਜਾਣੋ ਵਜ੍ਹਾ

ਦਰਅਸਲ ਖੇਸਰੀ ਲਾਲ ਯਾਦਵ ਨੇ ਟਵੀਟ ਕਰਕੇ ਕੰਗਨਾ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿਚ ਉਸਨੇ ਲਿਖਿਆ -


ਖੇਸਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਉਪਭੋਗਤਾ ਨੇ ਖੇਸਾਰੀ ਨੂੰ ਹੀ ਬੁਰਾ-ਭਲਾ ਕਹਿ ਦਿੱਤਾ। 

ਇਹ ਵੀ ਦੇਖੋ : ਕਿਸਾਨਾਂ ਦੇ ਸਮਰਥਨ 'ਚ ਆਏ ਰਿਤੇਸ਼ ਦੇਸ਼ਮੁਖ, ਕਿਹਾ- 'ਉਨ੍ਹਾਂ ਦੀ ਬਦੌਲਤ ਹੀ ਅੱਜ ਤੁਸੀਂ ਖਾਣਾ ਖਾ ਰਹੇ ਹੋ...'

ਬਾਲੀਵੁੱਡ ਦੇ ਜੇਮਜ਼ ਨਾਮ ਦੇ ਉਪਭੋਗਤਾ ਨੇ ਕਿਹਾ- 'ਦੇਸ਼ ਦੇ ਸਾਰੇ ## ਲੋਕ ਕੰਗਣਾ ਰਨੌਤ ਵਿਰੁੱਧ ਕਿਉਂ ਇਕਜੁੱਟ ਹੋ ਗਏ ਅਤੇ ਅਚਾਨਕ ਦੇਸ਼ ਦੇ ਕਿਸਾਨਾਂ ਪ੍ਰਤੀ ਪਿਆਰ ਕਿਵੇਂ ਵਧ ਗਿਆ। ਯੂਜ਼ਰ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਭਿਨੇਤਰੀ ਨੇ ਇਹ ਟਵੀਟ ਕੀਤਾ ਸੀ।

ਨੋਟ : ਕੰਗਨਾ ਰਣੌਤ ਵਲੋਂ ਖੇਤੀ ਬਿੱਲ ਸਮਰਥਕਾਂ ਨਾਲ ਲਏ ਜਾ ਰਹੇ ਪੰਗਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ, ਇਸ ਦੇ ਪਿੱਛੇ ਕੀ ਕਾਰਨ ਹੈ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


author

Harinder Kaur

Content Editor

Related News