ਧੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਕਲਯੁਗੀ ਪਿਉ ਨੂੰ 10 ਸਾਲ ਦੀ ਕੈਦ
Tuesday, Nov 14, 2017 - 07:44 AM (IST)

ਲੁਧਿਆਣਾ, (ਮਹਿਰਾ)- ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਕੰਗ ਦੀ ਅਦਾਲਤ ਨੇ ਆਪਣੀ ਹੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਕਲਯੁਗੀ ਮਤਰੇਏ ਪਿਤਾ ਅਜੇ ਕੁਮਾਰ ਨਿਵਾਸੀ ਰਿਸ਼ੀ ਨਗਰ ਨੂੰ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਸ ਥਾਣਾ ਡਵੀਜ਼ਨ ਨੰ. 4 ਨੇ 1 ਸਤੰਬਰ 2014 ਨੂੰ ਦੋਸ਼ੀ ਖਿਲਾਫ ਉਸ ਦੀ ਹੀ ਪਤਨੀ ਦੀ ਸ਼ਿਕਾਇਤ 'ਤੇ ਪੋਸਕੋ ਐਕਟ ਅਤੇ ਧਾਰਾ 376 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪੀੜਤ ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਕੇਸ ਮੁਤਾਬਕ ਉਸ ਦਾ ਦੋਸ਼ੀ ਨਾਲ ਦੂਜਾ ਵਿਆਹ ਸੀ ਅਤੇ ਦੋਸ਼ੀ ਦੇ ਨਾਲ ਹੀ ਉਸ ਦੀ ਪੀੜਤਾ ਬੇਟੀ ਰਹਿੰਦੀ ਸੀ ਪਰ ਦੋਸ਼ੀ ਸ਼ੁਰੂ ਤੋਂ ਹੀ ਉਸ ਦੀ ਬੇਟੀ 'ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਮੌਕਾ ਪਾ ਕੇ ਦੋਸ਼ੀ ਨੇ ਉਸ ਦੀ ਬੇਟੀ ਦੀ ਇੱਛਾ ਦੇ ਉਲਟ ਉਸ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ ਧਮਕਾਇਆ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।