ਜਲੰਧਰ ਦੇ ਜੋਤੀ ਚੌਕ 'ਚ ਨਗਰ ਨਿਗਮ ਦਾ ਛਾਪਾ (ਵੀਡੀਓ)
Tuesday, Dec 11, 2018 - 01:05 PM (IST)
ਜਲੰਧਰ (ਸੁਨੀਲ)—ਜਲੰਧਰ ਦੇ ਮਸ਼ਹੂਰ ਜੋਤੀ ਚੌਕ ਨੇੜੇ ਨੋਟਾਂ ਵਾਲੇ ਹਾਰਾਂ ਦੀਆਂ ਦੁਕਾਨਾਂ 'ਤੇ ਨਿਗਮ ਟੀਮ ਨੇ ਛਾਪਾ ਮਾਰਿਆ ਹੈ। ਦੁਕਾਨਦਾਰਾਂ ਵਲੋਂ ਨੋਟਾਂ ਵਾਲੇ ਹਾਰ ਦਰਖਤਾਂ 'ਤੇ ਟੰਗੇ ਹੋਏ ਸਨ। ਨਗਰ ਨਿਗਮ ਦੀ ਟੀਮ ਨੇ ਉੱਥੇ ਪਹੁੰਚ ਕੇ ਉਨ੍ਹਾਂ ਹਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਅਸਲ 'ਚ ਉਕਤ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਦਰਖਤਾਂ 'ਤੇ ਹਾਰ ਟੰਗ ਕੇ ਆਪਣਾ ਧੰਦਾ ਚਲਾਇਆ ਜਾ ਰਿਹਾ ਸੀ ਪਰ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ 'ਚ ਪੈ ਰਹੀ ਰੁਕਾਵਟ ਨੂੰ ਦੇਖਦਿਆਂ ਨਗਰ ਨਿਗਮ ਤੇ ਪੁਲਸ ਪ੍ਰਸ਼ਾਸਨ ਵਲੋਂ ਇਹ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਰੈਣਕ ਬਾਜ਼ਾਰ 'ਚ ਲੱਗੀਆਂ ਫੜ੍ਹੀਆਂ ਰੇਹੜੀਆਂ ਨੂੰ ਵੀ ਨਿਗਮ ਅਧਿਕਾਰੀਆਂ ਵਲੋਂ ਹਟਾਇਆ ਗਿਆ ਤੇ ਕੁਝ ਦੁਕਾਨਦਾਰਾਂ ਦਾ ਸਾਮਾਨ ਜਬਤ ਕਰਕੇ ਚਲਾਨ ਵੀ ਕੱਟੇ ਗਏ। ਮੌਕੇ 'ਤੇ ਪਹੁੰਚੇ ਨਗਰ ਨਿਗਮ ਅਧਿਕਾਰੀ ਮਨਦੀਪ ਸਿੰਘ ਨੇ ਕਿਹਾ ਕਿ ਉਕਤ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਇਹ ਫਿਰ ਨਾਜਾਇਜ਼ ਕਬਜ਼ੇ ਕਰਦੇ ਹਨ ਤੇ ਇਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
