ਪੱਤਰਕਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ''ਚ ਲੋਕਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆਂ

Friday, Sep 08, 2017 - 04:29 PM (IST)

ਪੱਤਰਕਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ''ਚ ਲੋਕਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆਂ


ਝਬਾਲ (ਨਰਿੰਦਰ)- ਝਬਾਲ 'ਚ ਪੱਤਰਕਾਰ ਗੌਰੀ ਲੰਰਸ਼ ਦੇ ਕਤਲ ਵਿਰੁੱਧ ਰੋਸ ਪ੍ਰਗਟ ਕਰਦਿਆ ਸ਼ੁੱਕਰਵਾਰ ਸਰਬ ਭਾਰਤ ਨੌਜਵਾਨ ਸਭਾ ਅਤੇ ਪੰਜਾਬ ਇਸਤਰੀ ਸਭਾਂ ਵੱਲੋਂ ਕੇਂਦਰ ਸਰਕਾਰ ਦਾ ਪੁੱਤਲਾਂ ਫੂਕ ਕੇ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਮੇਂ ਕਾਮਰੇਡ ਦਵਿੰਦਰ ਕੁਮਾਰ ਮੋਹਲ, ਭੈਣਜੀ ਨਰਿੰਦਰਪਾਲ, ਰਜਿੰਦਰਪਾਲ ਕੌਰ, ਸੀਮਾਤ ਸੋਹਲ, ਰੁਪਿੰਦਰ ਮਾੜੀਮੇਘਾਂ ਨੇ ਕਿਹਾ ਕਿ ਗੌਰੀ ਲੰਕਸ਼ ਇਕ ਬਹਾਦਰ ਪੱਤਰਕਾਰ ਔਰਤ ਸੀ। ਉਸ ਨੇ ਸੰਘ ਪਰਿਵਾਰ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਦਾ ਪਰਦਾਫਾਸ਼ ਕਰਕੇ ਸਚਾਈ ਨੂੰ ਸਾਹਮਣੇ ਲਿਆਂਦਾ ਸੀ। ਜਿਸ ਦਾ ਬੁਜਦਿਲਾਂ ਢੰਗ ਨਾਲ ਕਤਲ ਕਰਨਾ ਜਮਹੂਰੀਅਤ ਦਾ ਕਤਲ ਕਰਨਾ ਹੈ। ਉਨ੍ਹਾਂ ਕਿਹਾ ਕਿ ਗੌਰੀ ਲੰਕੇਸ਼ ਨੇ ਤਾਮਲਨਾਡੂ ਦੇ ਲੋਕਾਂ ਨੂੰ ਗੁਜਰਾਤ ਦੇ ਸੱਚ ਤੋਂ ਜਾਣੂ ਕਰਵਾਇਆ ਸੀ। ਉਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ। ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਹੱਕ ਦੀ ਲੜਾਈ ਲੜਨ ਵਾਲੀ ਬਹਾਦਰ ਪੱਤਰਕਾਰ ਦੇ ਕਾਤਲਾ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਚਾਨਣ ਸਿੰਘ ਸੋਹਲ, ਕੰਵਲ ਢਿੱਲੋਂ, ਸੁਖਰਾਜ ਕੌਰ, ਗੁਰਭੇਜ ਗੋਲਣ, ਬਲਵਿੰਦਰ ਸਿੰਘ ਝਬਾਲ ਆਦਿ ਹਾਜ਼ਰ ਸਨ।


Related News