ਤਰਨਤਾਰਨ ਦੇ ਕਸਬਾ ਝਬਾਲ 'ਚ ਦਹਿਸ਼ਤ, ਡਰਦੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਲੋਕ
Tuesday, Feb 25, 2025 - 01:12 PM (IST)

ਝਬਾਲ (ਨਰਿੰਦਰ) : ਕਸਬਾ ਝਬਾਲ ਵਿਖੇ ਪਿਛਲੇ ਦੋ ਦਿਨ ਤੋਂ ਇਕ ਅਵਾਰਾ ਹਲਕਾਏ ਕੁੱਤੇ ਨੇ ਲੋਕਾਂ ਵਿਚ ਦਹਿਸ਼ਤ ਫੈਲਾਈ ਹੈ। ਇਸ ਤੋਂ ਡਰਦੇ ਲੋਕ ਜਿੱਥੇ ਆਪਣੇ ਬੱਚਿਆਂ ਨੂੰ ਘਰਾਂ ਵਿਚ ਡੱਕਣ ਲਈ ਮਜਬੂਰ ਹਨ, ਉਥੇ ਹੀ ਸਿਆਣੇ ਬਿਆਣੇ ਬੰਦੇ ਵੀ ਬਾਹਰ ਨਿਕਲਣ ਤੋਂ ਡਰ ਰਹੇ ਹਨ। ਇਸ ਹਲਕਾਏ ਕਾਲੇ ਰੰਗ ਦੇ ਕੁੱਤੇ ਨੇ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਦੰਦ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਜੋ ਸਰਕਾਰੀ ਹਸਪਤਾਲ ਝਬਾਲ ਤੋਂ ਹਲਕਾਅ ਦੇ ਟੀਕੇ ਲਗਵਾ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਅਵਾਰਾ ਹਲਕਾਏ ਕੁੱਤੇ ਨੂੰ ਦਬੋਚ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ ਅਤੇ ਲੋਕਾਂ ਵਿਚੋਂ ਡਰ ਖਤਮ ਕੀਤਾ ਜਾਵੇ।
ਇਹ ਵੀ ਪੜ੍ਹੋ : ਛਾਪਾ ਮਾਰਨ ਗਈ ਪੰਜਾਬ ਪੁਲਸ, ਮਾਂ-ਪੁੱਤ ਦੀ ਕਰਤੂਤ ਦੇਖ ਉਡੇ ਹੋਸ਼
ਇਥੇ ਇਹ ਵੀ ਵਰਨਣਯੋਗ ਹੈ ਕਿ ਝਬਾਲ ਇਲਾਕੇ ਵਿਚ ਵੱਡੀ ਗਿਣਤੀ ਵਿਚ ਅਵਾਰਾ ਕੁੱਤਿਆਂ ਦੀਆਂ ਹੇੜਾਂ ਫਿਰ ਰਹੀਆਂ ਹਨ ਜੇਕਰ ਇਸ ਹਲਕਾਏ ਕੁੱਤੇ ਨੇ ਉਨ੍ਹਾਂ ਨੂੰ ਵੱਢ ਦਿੱਤਾ ਤਾਂ ਵੱਡੀ ਗਿਣਤੀ ਵਿਚ ਅਵਾਰਾ ਕੁੱਤਿਆਂ ਵਿਚ ਹਲਕਾਅ ਦੀ ਬਿਮਾਰੀ ਫੈਲ ਜਾਵੇਗੀ ਅਤੇ ਇਹ ਪਸ਼ੂਆਂ ਨੂੰ ਵੀ ਕੱਟ ਸਕਦੇ ਹਨ ਜਿਸ ਕਰਕੇ ਲੋਕਾਂ ਵਿਚ ਡਰ ਪੈਦਾ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਕੁੱਤੇ ਨਾਲ ਆਵਾਰਾ ਹੋਰ ਫਿਰ ਰਹੇ ਕੁੱਤਿਆਂ ਨੂੰ ਵੀ ਫੜਿਆ ਜਾਵੇ ਤਾਂ ਕਿ ਕੋਈ ਮਨੁੱਖ ਜਾਂ ਪਸ਼ੂ ਇਨ੍ਹਾਂ ਦਾ ਸ਼ਿਕਾਰ ਨਾ ਹੋ ਸਕੇ।
ਇਹ ਵੀ ਪੜ੍ਹੋ : 25 ਤਾਰੀਖ਼ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e