ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ ਰੂਪਨਗਰ ਦੇ ਜਵਾਨ ਗੱਜਣ ਸਿੰਘ ਹੋਏ ਸ਼ਹੀਦ

Monday, Oct 11, 2021 - 10:02 PM (IST)

ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ ਰੂਪਨਗਰ ਦੇ ਜਵਾਨ ਗੱਜਣ ਸਿੰਘ ਹੋਏ ਸ਼ਹੀਦ

ਰੂਪਨਗਰ (ਚੋਵੇਸ਼ ਲਟਾਵਾ)-ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ਅਧੀਨ ਸੁਰੱਖਿਆ ਫ਼ੋਰਸਾਂ ਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ‘ਜੂਨੀਅਰ ਕਮੀਸ਼ਨਡ ਅਧਿਕਾਰੀ’ (ਜੇ. ਸੀ. ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ’ਚੋਂ 3 ਜਵਾਨ ਪੰਜਾਬ ਨਾਲ ਸਬੰਧਿਤ ਹਨ। ਇਨ੍ਹਾਂ ’ਚੋਂ ਇਕ ਜਵਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਚਰੰਡਾ ਦੇ ਰਹਿਣ ਵਾਲੇ ਸਨ। ਸ਼ਹੀਦ ਜਵਾਨ ਦੀ ਪਛਾਣ ਗੱਜਣ ਸਿੰਘ ਵਜੋਂ ਹੋਈ ਹੈ। ਉਹ ਅੱਜਕਲ 16 ਆਰ. ਆਰ. ਰੈਜੀਮੈਂਟ ਵਿਚ ਪੁੰਛ ’ਚ ਤਾਇਨਾਤ ਸਨ। ਦੱਸ ਦੇਈਏ ਕਿ ਗੱਜਣ ਸਿੰਘ ਦਾ ਵਿਆਹ ਫਰਵਰੀ 2021 ’ਚ ਹੋਇਆ ਸੀ । ਸ਼ਹੀਦ ਜਵਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਭਲਕੇ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦੀਆਂ ਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ‘ਜੂਨੀਅਰ ਕਮੀਸ਼ਨਡ ਅਧਿਕਾਰੀ’ (ਜੇ. ਸੀ. ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸੂਰਨਕੋਟ ਦੇ ਇਕ ਪਿੰਡ ’ਚ ਤੜਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ। ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। 


author

Manoj

Content Editor

Related News