ਠੱਗੀ ਦਾ ਅਨੋਖਾ ਢੰਗ, ਮਾਲ ਕਿਸੇ ਹੋਰ ਦਾ ਤੇ ਬਿੱਲ ਕਿਸੇ ਨੂੰ ਹੋਰ ਦਾ
Friday, Jun 26, 2020 - 01:42 PM (IST)
ਜੈਤੋ (ਵਿਪਨ ਗੋਇਲ ) : ਜੈਤੋ 'ਚ ਮੰਜੇ ਬਣਾਉਣ ਵਾਲੀ ਫਰਮ ਐੱਮ.ਐੱਸ.ਪੀ ਇੰਡਸਟਰੀਜ਼ ਨਾਲ ਅਨੋਖੇ ਢੰਗ ਨਾਲ ਠੱਗ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਮ.ਐੱਸ.ਪੀ. ਦੇ ਮਾਲਕ ਡੈਵਿਡ ਸਿੰਗਲਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਇਕ ਫਰਮ ਵਲੋਂ ਮੇਰੀ ਫਰਮ ਦੇ ਨਾਂ ਦਾ ਬਿੱਲ ਕੱਟ ਕੇ ਮਾਲ ਕਿਸੇ ਹੋਰ ਪਾਰਟੀ ਕੋਲ ਉਤਾਰਿਆ ਜਾ ਰਿਹਾ ਸੀ। ਇਸ ਬਾਰੇ ਉਨ੍ਹਾਂ ਨੂੰ ਉਸ ਵੇਲੇ ਪਤਾ ਚੱਲਿਆ ਜਦੋਂ ਉਸ ਦੇ ਮੋਬਾਇਲ ਤੇ ਬਿੱਲ ਸਬੰਧੀ ਮੈਸੇਜ ਆ ਗਿਆ। ਫਿਸ ਉਸ ਨੇ ਆਨਲਾਈਨ ਇਸ ਬਿੱਲ ਦੀ ਪੜਤਾਲ ਕੀਤੀ ਤਾਂ ਉਹ ਹੈਰਾਨ ਰਹਿ ਗਏ ।
ਇਹ ਵੀ ਪੜ੍ਹੋਂ : ਵਹਿਸ਼ੀ ਪਿਓ ਨਾਬਾਲਗ ਧੀ ਨੂੰ ਕਈ ਸਾਲਾਂ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ, ਮਾਂ ਨੇ ਕੀਤਾ ਖੁਲਾਸਾ
ਉਨ੍ਹਾਂ ਦੱਸਿਆ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਇਸੇ ਹੀ ਤਰ੍ਹਾਂ ਮੇਰੀ ਫਰਮ ਦੇ ਨਾਂ 'ਤੇ ਬਿੱਲ ਬਣਾਏ ਜਾਂਦੇ ਹਨ ਤੇ ਮਾਲ ਉਤਾਰ ਕੇ ਬਿੱਲ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਸ ਗੱਡੀ ਦੇ ਆਉਣ ਦਾ ਮੈਨੂੰ ਮੌਕੇ 'ਤੇ ਪਤਾ ਚੱਲ ਗਿਆ, ਜੋ ਮੇਰੇ ਨਾਮ ਦਾ ਬਿੱਲ ਕਿਸੇ ਹੋਰ ਫਰਮ ਦੀ ਫੈਕਟਰੀ 'ਚ ਮਾਲ ਉਤਾਰ ਰਹੀ ਸੀ ਤੇ ਜਿਸ ਨੂੰ ਪੁਲਸ ਵਲੋਂ ਮੌਕੇ 'ਤੇ ਜਾ ਕੇ ਕਾਬੂ ਕਰ ਲਿਆ ਗਿਆ। ਫ਼ਿਲਹਾਲ ਪੁਲਸ ਵਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਦੋਂ ਇਸ ਬਾਰੇ ਐੱਸ. ਐੱਚ. ਓ. ਦਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ : ਮਾਮਲਾ ਕੈਰੋ 'ਚ ਹੋਏ 5 ਕਤਲਾਂ ਦਾ: ਘਟਨਾ ਨੂੰ ਅੱਖੀ ਦੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ