ਪੰਚਾਇਤੀ ਚੋਣਾਂ ’ਚ ਸਾਫ-ਸੁਥਰੇ ਅਕਸ ਵਾਲੇ ਚਿਹਰੇ ਅੱਗੇ ਲਿਆਂਦੇ ਜਾਣ : ਜਥੇਦਾਰ ਤੋਤਾ ਸਿੰਘ

Saturday, Jul 28, 2018 - 01:56 AM (IST)

ਪੰਚਾਇਤੀ ਚੋਣਾਂ ’ਚ ਸਾਫ-ਸੁਥਰੇ ਅਕਸ ਵਾਲੇ ਚਿਹਰੇ ਅੱਗੇ ਲਿਆਂਦੇ ਜਾਣ : ਜਥੇਦਾਰ ਤੋਤਾ ਸਿੰਘ

ਨਿਹਾਲ ਸਿੰਘ ਵਾਲਾ(ਬਾਵਾ)-ਆਉਣ ਵਾਲੀਆਂ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਨਸ਼ਾ ਰਹਿਤ ਅਤੇ ਸਾਫ-ਸੁਥਰੇ ਅਕਸ ਵਾਲੇ ਚਿਹਰੇ ਅੱਗੇ ਲਿਆਂਦੇ ਜਾਣ ਤਾਂ ਕਿ ਪੰਜਾਬ ’ਤੇ ਲੱਗੇ ਨਸ਼ਿਆਂ ਦੇ ਦਾਗ ਨੂੰ ਧੋਤਾ ਜਾ ਸਕੇ। ਉਪਰੋਕਤ ਪ੍ਰਗਟਾਵਾ ਸਾਬਕਾ ਖੇਤੀਬਾਡ਼ੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਪੰਜਾਬ, ਜੋ ਕਿ ਅੱਜ ਨਸ਼ਿਆਂ ਅਤੇ ਭਰੂਣ ਹੱਤਿਆ ਕਾਰਨ ਬਦਨਾਮ ਹੋ ਚੁੱਕੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਮੈਂ 18 ਸਾਲ ਪਹਿਲਾਂ ਸੁਚੇਤ ਕੀਤਾ ਸੀ ਪਰ ਉਸ ਸਮੇਂ ਕਿਸੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਅੱਜ ਪਾਣੀ ਸਿਰ ਤੋਂ ਲੰਘਣ ਤੋਂ ਬਾਅਦ ਇਸ ਵੱਲ ਧਿਆਨ ਦਿੱਤਾ ਗਿਆ ਹੈ, ਜੇਕਰ ਉਸ ਸਮੇਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਂਦਾ ਤਾਂ ਸ਼ਾਇਦ ਪੰਜਾਬ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ  ਉਹ  ਪੰਜਾਬ ’ਤੇ ਲੱਗਾ ਨਸ਼ਾਖੋਰੀ ਅਤੇ ਭਰੂਣ  ਹੱਤਿਆ ਦਾ ਕਲੰਕ ਧੋਣ ਲਈ ਅੱਗੇ ਆਉਣ ਅਤੇ ਸਾਡੇ ਮਹਾਨ ਗੁਰੂਆਂ ਵੱਲੋਂ ਵਿਖਾਏ ਮਾਰਗ ’ਤੇ ਚੱਲਣ। ਇਸ ਸਮੇਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਕਾਕਾ ਬਰਾਡ਼, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਸੁਖਵਿੰਦਰ ਸਿੰਘ ਬਿੰਦਰ ਬਿਲਾਸਪੁਰ ਆਦਿ ਹਾ਼ਜ਼ਰ ਸਨ।
 


Related News