ਜਥੇਦਾਰ ਦੀ ‘ਜਥੇਦਾਰੀ’ ਚੜ੍ਹ ਗਈ ਸਿਆਸਤ ਦੀ ਭੇਟ : ਬੀਬੀ ਜਗੀਰ ਕੌਰ

Friday, Jun 16, 2023 - 09:57 PM (IST)

ਜਥੇਦਾਰ ਦੀ ‘ਜਥੇਦਾਰੀ’ ਚੜ੍ਹ ਗਈ ਸਿਆਸਤ ਦੀ ਭੇਟ : ਬੀਬੀ ਜਗੀਰ ਕੌਰ

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਪੰਥ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਕਾਰਨ ਲਾਂਭੇ ਕਰਨ ਦੀ ਕਾਰਵਾਈ ਨੂੰ ਮੰਦਭਾਗਾ ਤੇ ਤਾਨਾਸ਼ਾਹੀ ਕਰਾਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਅਦਲਾ-ਬਦਲੀ ਜਾਂ ਨਵਾਂ ਜਥੇਦਾਰ ਲਗਾਉਣ ਦਾ ਅਧਿਕਾਰ ਰੱਖਦੀ ਹੈ ਪਰ ਜੇਕਰ ਜਥੇਦਾਰ ਨੇ ਕੋਈ ਸਿੱਖ ਕੌਮ ਜਾਂ ਪੰਥ ਵਿਰੋਧੀ ਕਾਰਵਾਈ ਜਾਂ ਢਾਅ ਲਾਉਣ ਵਾਲੀ ਗੱਲ ਕੀਤੀ ਹੋਵੇ, ਜ਼ਰੂਰ ਕਰਵਾਈ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਵੱਲੋਂ ਪੰਜਾਬ ਤੇ ਚੰਡੀਗੜ੍ਹ ’ਚ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ, ਦੋ ਸੰਸਦ ਮੈਂਬਰਾਂ ਦੇ ਕੱਟ ਸਕਦੇ ਟਿਕਟ

ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਕਿਹਾ ਕਿ ‘ਮਾਨਸ ਕੀ ਜਾਤ ਸਭੈ ਏਕੈ ਪਹਚਾਨਬੋ’।ਕੀ ਹੋਇਆ ਜੇਕਰ ਜਥੇਦਾਰ ਕਿਸੇ ਦੇ ਸਮਾਗਮ ’ਚ ਚਲੇ ਵੀ ਗਏ ਤਾਂ ਉਨ੍ਹਾਂ ਖਿਲਾਫ਼ ਅਕਾਲੀ ਆਗੂਆਂ ਵੱਲੋਂ ਜ਼ਹਿਰ ਘੋਲ ਦਿੱਤਾ ਗਿਆ ਤੇ ਤਲਖੀ ਭਰੀ ਅਜਿਹੀ ਸਿਆਸੀ ਬਿਆਨਬਾਜ਼ੀ ਕੀਤੀ ਗਈ, ਜੋ ਉਨ੍ਹਾਂ ਦੇ ਆਕਾ ਨੂੰ ਜਥੇਦਾਰ ਦਾ ਜਾਣਾ ਸੂਲ਼ਾਂ ਵਾਂਗ ਚੁੱਭਿਆ ਤੇ ਆਖਿਰ ਜਥੇਦਾਰ ਨੂੰ ਲਾਂਭੇ ਕਰ ਕੇ ਹੀ ਸਾਹ ਲਿਆ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਝਗੜੇ ਮਗਰੋਂ ਸਾਧੂ ਨੇ ਖੂੰਡਾ ਮਾਰ ਕੇ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ (ਵੀਡੀਓ)

ਉਨ੍ਹਾਂ ਕਿਹਾ ਕਿ ਗਿ. ਹਰਪ੍ਰੀਤ ਸਿੰਘ ਜਥੇਦਾਰ ਨੇ ਕਿਹਾ ਸੀ ਕਿ ਅਕਾਲੀ ਦਲ ਕਿਸਾਨਾਂ ਦੇ ਮਜ਼ਦੂਰਾਂ ਦੀ ਪਾਰਟੀ ਹੁੰਦੀ ਸੀ। ਹੁਣ ਸਰਮਾਏਦਾਰਾਂ ਦਾ ਬੋਲਬਾਲਾ ਹੈ, ਜੋ ਸਿਆਸੀ ਨੇਤਾਵਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਲਾਂਭੇ ਕਰਨ ਦੀ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਮੇਂ ਤੋਂ ਤਾੜ ਸੀ, ਜਿਸ ਦੇ ਹੁਕਮਾਂ ਦੀ ਉਡੀਕ ਕਾਰਨ ਐਮਰਜੈਂਸੀ ਮੀਟਿੰਗ ਬੁਲਾ ਕੇ ਅੱਜ ਜਥੇਦਾਰ ਨੂੰ ਲਾਂਭੇ ਕਰ ਦਿੱਤਾ, ਜਿਸ ਕਰ ਕੇ ਸਿੱਖ ਕੌਮ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਲੋਕਾਂ ਤੇ ਸਿੱਖ ਆਗੂਆਂ ਦੇ ਫੋਨ ਆ ਰਹੇ ਹਨ, ਜਿਨ੍ਹਾਂ ਨੇ ਪੜ੍ਹੇ-ਲਿਖੇ ਵਿਦਵਾਨ ਜਥੇਦਾਰ ਦੀ ਜਥੇਦਾਰੀ ਸਿਆਸਤ ਦੀ ਭੇਟ ਚੜ੍ਹਾਉਣ ’ਤੇ ਚਿੰਤਾ ਪ੍ਰਗਟ ਕੀਤੀ।


author

Manoj

Content Editor

Related News