ਜਸਵੰਤ ਖਾਲੜਾ ਐਨਕਾਊਂਟਰ ਦੇ ਦੋਸ਼ੀ ਜਸਪਾਲ ਦੀ ਜ਼ਮਾਨਤ ''ਤੇ ਰੋਕ

07/04/2019 11:16:08 AM

ਚੰਡੀਗੜ੍ਹ (ਹਾਂਡਾ) : ਅੱਤਵਾਦ ਦੇ ਸਮੇਂ ਸਾਲ 1990 'ਚ ਜਸਵੰਤ ਸਿੰਘ ਖਾਲੜਾ ਨੂੰ ਅੱਤਵਾਦੀ ਦੱਸਦੇ ਹੋਏ ਪੰਜਾਬ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਸੀ ਅਤੇ ਹਰੀਕੇ ਵਿਚ ਉਸ ਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ ਸੀ। ਪਤਨੀ ਪਰਮਜੀਤ ਕੌਰ ਖਾਲੜਾ ਨੇ ਪੁਲਸ 'ਤੇ ਫਰਜ਼ੀ ਐਨਕਾਊਂਟਰ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਤੋਂ ਬਾਅਦ 6 ਪੁਲਸ ਮੁਲਾਜ਼ਮਾਂ 'ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਨ੍ਹਾਂ ਨੂੰ 2005 'ਚ ਸਜ਼ਾ ਸੁਣਾਈ ਗਈ ਸੀ, ਜੋ ਕਿ ਬਾਅਦ 'ਚ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖੀ ਸੀ।

ਹਾਲ ਹੀ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਿੰਗਲ ਬੈਂਚ ਨੇ ਮੁੱਖ ਦੋਸ਼ੀ ਜਸਪਾਲ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਦਾ ਵਿਰੋਧ ਕਰਦੇ ਹੋਏ ਸਵ. ਜਸਵੰਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਡਬਲ ਬੈਂਚ 'ਚ ਜ਼ਮਾਨਤ ਖਾਰਜ ਕਰਨ ਅਤੇ ਸਿੰਗਲ ਬੈਂਚ ਦੇ ਜ਼ਮਾਨਤ ਆਦੇਸ਼ ਖਾਰਿਜ ਕੀਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਡਬਲ ਬੈਂਚ ਨੇ ਸਵੀਕਾਰ ਕਰਦੇ ਹੋਏ ਜਸਪਾਲ ਸਿੰਘ ਨੂੰ ਮਿਲੀ ਜ਼ਮਾਨਤ 'ਤੇ ਰੋਕ ਲਾ ਦਿੱਤੀ ਹੈ।


Babita

Content Editor

Related News