ਸਿੱਧੂ ਦੇ ਐਲਾਨਾਂ ਮਗਰੋਂ ਪੰਜਾਬ ''ਚ ਗਰਮਾਈ ਸਿਆਸਤ, ਜਸਵੀਰ ਗੜ੍ਹੀ ਬੋਲੇ, ''ਚੰਨੀ ਵਾਂਗ ਕਰਨ ਲੱਗੇ ਲੋਕਾਂ ਨੂੰ ਗੁੰਮਰਾਹ''

Wednesday, Jan 05, 2022 - 10:53 AM (IST)

ਸਿੱਧੂ ਦੇ ਐਲਾਨਾਂ ਮਗਰੋਂ ਪੰਜਾਬ ''ਚ ਗਰਮਾਈ ਸਿਆਸਤ, ਜਸਵੀਰ ਗੜ੍ਹੀ ਬੋਲੇ, ''ਚੰਨੀ ਵਾਂਗ ਕਰਨ ਲੱਗੇ ਲੋਕਾਂ ਨੂੰ ਗੁੰਮਰਾਹ''

ਜਲੰਧਰ (ਲਾਭ ਸਿੰਘ ਸਿੱਧੂ)– ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕੇਜਰੀਵਾਲ ਅਤੇ ਚਰਨਜੀਤ ਚੰਨੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨੀਆਂ ਚਾਹੁੰਦੇ ਹਨ ਪਰ ਸਿੱਧੂ ਦੇ ਵਾਅਦਿਆਂ ਨੂੰ ਜਨਤਾ ਗੰਭੀਰਤਾ ਨਾਲ ਨਹੀਂ ਲਵੇਗੀ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਉਹ ਜੋ ਕਹਿੰਦੇ ਹਨ, ਉਸ ’ਤੇ ਕਦੀ ਖਰੇ ਨਹੀਂ ਉਤਰਦੇ। ਇਹ ਗੱਲ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਬੀਤੇ ਦਿਨ ਇਥੇ ਕਹੀ।

ਇਹ ਵੀ ਪੜ੍ਹੋ: ਸ਼ਾਹਕੋਟ ਵਿਖੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਗੜ੍ਹੀ ਨੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਐਲਾਨ ਕਰਦੇ ਹਨ ਤਾਂ ਸਿੱਧੂ ਕਹਿੰਦੇ ਹਨ ਕਿ ਇਹ ਝੂਠੇ ਲਾਲੀਪਾਪ ਲੋਕਾਂ ਨੂੰ ਦਿੰਦੇ ਹਨ ਅਤੇ ਲੋਕ ਉਨ੍ਹਾਂ ’ਤੇ ਭਰੋਸਾ ਨਹੀਂ ਕਰਨਗੇ ਪਰ ਹੁਣ ਆਪ ਹਰੇਕ ਮਹੀਨੇ ਔਰਤਾਂ ਨੂੰ 2000 ਰੁਪਏ, 8 ਗੈਸ ਸਿਲੰਡਰ ਮੁਫ਼ਤ ਦੇਣ ਅਤੇ ਲੜਕੀਆਂ ਨੂੰ ਸਕੂਟਰੀ ਦੇਣ ਦਾ ਐਲਾਨ ਕਰਕੇ ਖ਼ੁਦ ਆਪਣਾ ਜਲੂਸ ਆਪ ਹੀ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਤਾਂ ਸਿਆਸਤ ਨੂੰ ਕਾਮੇਡੀ ਸ਼ੋਅ ਹੀ ਸਮਝਦੇ ਹਨ। ਉਹ ਕਹਿ ਰਹੇ ਹਨ ਕਿ 5 ਸਾਲਾਂ ਤੋਂ ਚੱਲ ਰਹੇ ਮਾਫ਼ੀਆ ਕਰਕੇ ਸੂਬੇ ਦਾ ਖਜ਼ਾਨਾ ਖਾਲੀ ਹੋਇਆ ਪਿਆ ਹੈ ਅਤੇ ਆਪ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈਣ ਲਈ ਝੂਠਾ ਪਿਟਾਰਾ ਖੋਲ੍ਹ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਸਿੱਧੂ ਨੂੰ ਸਿਰਫ਼ ਕਾਮੇਡੀ ਤੱਕ ਹੀ ਸੀਮਤ ਰੱਖਿਆ ਜਾਵੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਪੱਲੇ ਵੀ ਕੁਝ ਨਹੀਂ ਹੈ।

ਗੜ੍ਹੀ ਨੇ ਕਿਹਾ ਕਿ ਸਿੱਧੂ ਕਾਂਗਰਸ ਦਾ ਬੋਰੀਆ-ਬਿਸਤਰਾ ਗੋਲ ਕਰਕੇ ਸੂਬੇ ਵਿਚੋਂ ਜਾਣਗੇ। ਸਿੱਧੂ ਹਰ ਵੇਲੇ ਕਾਂਗਰਸੀ ਲੀਡਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਜਾਂ ਤਾਂ ਭਾਂਡਿਆਂ ਵਾਲੀ ਰਹੇਗੀ ਜਾਂ ਫਿਰ ਟਾਂਡਿਆਂ ਵਾਲੀ। ਇਸ ਕਾਂਗਰਸ ਖ਼ਿਲਾਫ਼ ਹੋਰ ਕਿਸੇ ਨੂੰ ਲੜਨ ਦੀ ਲੋੜ ਹੀ ਨਹੀਂ ਹੈ, ਇਕੱਲੇ ਸਿੱਧੂ ਸਾਹਿਬ ਹੀ ਇਸ ਨੂੰ ਲੈ ਬੈਠਣਗੇ। ਸਿੱਧੂ ਜਿਸ ਵੀ ਪਾਰਟੀ ਵਿਚ ਗਏ ਹਨ, ਉਸ ਦਾ ਮਲੀਆਮੇਟ ਹੀ ਕੀਤਾ ਹੈ।

ਇਹ ਵੀ ਪੜ੍ਹੋ: ਭੋਗਪੁਰ ਵਿਖੇ ਸ਼ਰਮਸਾਰ ਕਰਦੀ ਘਟਨਾ, ਨਾਬਾਲਗ ਕੁੜੀ ਨੂੰ ਅਗਵਾ ਕਰਕੇ ਰੋਲੀ ਪੱਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News