''ਜਨਮ ਅਸ਼ਟਮੀ'' ਦਾ ਤਿਉਹਾਰ ਮਨਾ ਰਹੇ ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖਬਰ

08/12/2020 1:36:43 PM

ਲੁਧਿਆਣਾ (ਰਿਸ਼ੀ) : ਲੁਧਿਆਣਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਦੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਤਿਉਹਾਰ ਮਨਾਉਂਦੇ ਸਮੇਂ ਲੁਧਿਆਣਾ ਵਾਸੀਆਂ ਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਇਸ ਸਬੰਧੀ ਮੰਗਲਵਾਰ ਦੇਰ ਸ਼ਾਮ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫੇਸਬੁਕ ਪੇਜ ’ਤੇ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਲੋਕਾਂ ਤੋਂ ਕੋਵਿਡ-19 ਦੌਰਾਨ ਪੁਲਸ ਦਾ ਸਹਿਯੋਗ ਕੀਤੇ ਜਾਣ ਦੀ ਅਪੀਲ ਕੀਤੀ ਹੈ। ਸੀ. ਪੀ. ਅਗਰਵਾਲ ਮੁਤਾਬਕ ਸ਼ਹਿਰ ਦੇ ਵੱਡੇ ਮੰਦਰਾਂ ’ਚ ਇਕੋ ਸਮੇਂ 20 ਤੋਂ ਜ਼ਿਆਦਾ ਅਤੇ ਛੋਟੇ ਮੰਦਰਾਂ 'ਚ ਇਕੋ ਸਮੇਂ 5 ਤੋਂ ਜ਼ਿਆਦਾ ਭਗਤ ਮੱਥਾ ਟੇਕਣ ਨਹੀਂ ਜਾਣਗੇ।

ਇਹ ਵੀ ਪੜ੍ਹੋ : ਮਾਪਿਆਂ ਦਾ ਝਗੜਾ ਦੇਖ ਪੁੱਤ ਅਜਿਹਾ ਕਦਮ ਚੁੱਕ ਲਵੇਗਾ, ਕਿਸੇ ਨੇ ਨਹੀਂ ਸੀ ਸੋਚਿਆ

PunjabKesari
ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇ ਖ਼ਾਸ ਖਿਆਲ
ਰਾਤ ਦੀ ਆਰਤੀ ਸਮੇਂ ਸਿਰਫ 5 ਭਗਤ ਹੀ ਮੰਦਰ ਕੰਪਲੈਕਸ ’ਚ ਮੌਜੂਦ ਰਹਿਣ।
ਮੰਦਰ ਕਮੇਟੀ ਵੱਲੋਂ ਆਪਣੇ ਸੇਵਕ ਤਾਇਨਾਤ ਕਰ ਕੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਮੰਦਰ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣਾ ਜ਼ਰੂਰੀ।
ਭਗਤਾਂ ਵੱਲੋਂ ਚਿਹਰੇ ’ਤੇ ਮਾਸਕ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ।
ਮੰਦਰਾਂ ’ਚ ਸਿਰਫ ਸੁੱਕਾ ਪ੍ਰਸ਼ਾਦ ਵੰਡਿਆ ਜਾਵੇ, ਕੱਟੇ ਹੋਏ ਫਲ ਨਾ ਵੰਡੇ ਜਾਣ।
ਮੰਦਰਾਂ ’ਚ ਝਾਕੀਆਂ ਨਹੀਂ ਸਜਾਈਆਂ ਜਾਣਗੀਆਂ।
ਕੋਈ ਵੀ ਭਗਤ ਜ਼ਿਆਦਾ ਸਮੇਂ ਤੱਕ ਮੰਦਰ ’ਚ ਨਾ ਬੈਠੇ।
ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਦੁਕਾਨਾਂ ਅਤੇ ਰੇਹੜੀਆਂ ਨਹੀਂ ਸੱਜਣਗੀਆਂ।
ਪੁਲਸ ਦੀਆਂ ਬਣੀਆਂ ਟੀਮਾਂ, ਹੋਵੇਗੀ ਸਰਪ੍ਰਾਈਜ਼ ਚੈਕਿੰਗ

ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...
ਸੀ. ਪੀ. ਅਗਰਵਾਲ ਮੁਤਾਬਕ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਵੱਲੋਂ ਸ਼ਹਿਰ ਦੇ ਸਾਰੇ ਮੰਦਰਾਂ ਦੀਆਂ ਲਿਸਟਾਂ ਤਿਆਰ ਕਰ ਕੇ ਥਾਣਾ ਪੱਧਰ ’ਤੇ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਬੁੱਧਵਾਰ ਦੇਰ ਰਾਤ ਤੱਕ ਲਗਾਤਾਰ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਦੇਖੇ ਜਾਣ ’ਤੇ ਤੁਰੰਤ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੁਲਸ ਦੇ ਤਸ਼ੱਦਦ ਨੇ ਖੋਹ ਲਿਆ 'ਜਿਗਰ ਦਾ ਟੋਟਾ', ਵੈਣ ਪਾਉਂਦੀ ਮਾਂ ਨੂੰ ਦੇਖ ਹਰ ਕਿਸੇ ਦਾ ਭਰਿਆ ਮਨ


Babita

Content Editor

Related News