ਜੰਮੂ-ਕਸ਼ਮੀਰ : ਸ਼ੋਪੀਆਂ 'ਚ ਪੰਜਾਬ ਦੇ ਸੇਬ ਵਪਾਰੀ 'ਤੇ ਹਮਲਾ, 1 ਦੀ ਮੌਤ
Thursday, Oct 17, 2019 - 01:00 AM (IST)
ਸ਼੍ਰੀਨਗਰ (ਭਾਸ਼ਾ)–ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲੇ ’ਚ ਬੁੱਧਵਾਰ ਸ਼ਾਮ ਨੂੰ ਅੱਤਵਾਦੀ ਹਮਲੇ ’ਚ ਪੰਜਾਬ ਦੇ ਇਕ ਫਲ ਵਿਕਰੇਤਾ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਤਰੈਂਜ ’ਚ 3-4 ਅੱਤਵਾਦੀਆਂ ਨੇ ਸ਼ਾਮ ਕਰੀਬ ਸਾਢੇ 7 ਵਜੇ ਚਰਨਜੀਤ ਸਿੰਘ ਅਤੇ ਸੰਜੀਵ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਨਾਜ਼ੁਕ ਹਾਲਤ ’ਚ ਪੁਲਵਾਮਾ ਦੇ ਇਕ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਚਰਨਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਸੰਜੀਵ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।