ਕਪਿਲ ਦੇ ਸ਼ੋਅ ਲਈ ਫਿੱਟ ਹੋਏ ਸਿੱਧੂ, ਜਾਣੋ ਡਾਈਟ ਪਲਾਨ (ਵੀਡੀਓ)

01/04/2019 3:47:09 PM

ਜਲੰਧਰ : ਆਪਣੇ ਤਿੱਖੇ ਬੋਲਾਂ ਰਾਹੀਂ ਵਿਰੋਧੀਆਂ ਨੂੰ ਚਾਰੋ-ਖਾਨੇ ਚਿੱਤ ਕਰਨ ਵਾਲੇ ਤੇਜ਼ ਕਰਾਰ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਫਿੱਟ ਰਹਿਣ ਦਾ ਰਾਜ਼ ਜਨਤਕ ਕੀਤਾ ਹੈ। ਜਗ ਬਾਣੀ ਨਾਲ ਇੰਟਰਵਿਊ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸਿਰਫ ਉਨਾ ਹੀ ਖਾਂਦੇ ਹਨ ਜਿੰਨੀ ਸਰੀਰ ਨੂੰ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾਂ ਸਵੇਰੇ 6 ਪ੍ਰਕਾਰ ਦੇ ਕਿਲੋ ਫਲ ਖਾਂਦੇ ਹਨ ਤੇ 12.30 ਤੋਂ ਬਾਅਦ 8 ਤਰ੍ਹਾਂ ਦਾ ਸਲਾਦ 300 ਗ੍ਰਾਮ ਤੇ ਉਸ ਤੋਂ ਬਾਅਦ ਇਕ ਜਾਂ ਡੇਢ ਰੋਟੀ ਤੇ ਸ਼ਾਮ ਨੂੰ 100 ਗ੍ਰਾਮ ਨਟਸ 7 ਬਦਾਮ ਇਕ ਅਖਰੋਟ, ਥੋੜੀ ਕਿਸ਼ਮਿਸ਼ ਇਸ ਦੇ ਨਾਲ 2 ਕਾਜੂ, ਇਕ ਚਮਚ ਪੂੰਗਰੇ ਛੋਲੇ ਜਾਂ ਪੂੰਗਰੀ ਹੋਈ ਦਾਲ 7.30 ਵਜੇ ਫਿਰ ਸਲਾਦ ਖਾਂਦੇ ਹਨ, ਜਿਸ ਨਾਲ ਉਹ ਫਿੱਟ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਕਿਤੇ ਬਾਹਰ ਜਾਂਦੇ ਹਨ ਤਾਂ ਗੱਡੀ 'ਚ ਸਲਾਦ ਵੀ ਨਾਲ ਰੱਖਦੇ ਹਨ। 


Baljeet Kaur

Content Editor

Related News