ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ! ਲਗਾ 'ਤੇ ਦਿੱਤੇ ਗਏ ਨਾਕੇ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ
Friday, Mar 21, 2025 - 01:04 PM (IST)

ਜਲੰਧਰ (ਵੈੱਬ ਡੈਸਕ, ਸੋਨੂੰ)- 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਦੌਰਾਨ ਨਸ਼ਾ ਸਮੱਗਲਰਾਂ 'ਤੇ ਕਾਰਵਾਈ ਲਗਾਤਾਰ ਜਾਰੀ ਹੈ। ਜਲੰਧਰ ਦੇ ਭਾਰਗੋਂ ਕੈਂਪ ਵਿਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿਚ ਵੱਡੀ ਕਾਰਵਾਈ ਕੀਤੀ ਗਈ। ਇਹ ਇਲਾਕਾ ਪੁਰੀ ਤਰ੍ਹਾਂ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਲਾਕੇ ਨੂੰ ਚਾਰੋਂ ਪਾਸੇ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਬੇਰੀਗੇਡਸ ਲਗਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ
ਇਸ ਦੌਰਾਨ ਨਸ਼ਾ ਸਮੱਗਲਰਾਂ ਦੇ ਤਿੰਨ ਭਰਾਵਾਂ ਦੇ ਘਰਾਂ 'ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਵੱਡੀ ਗਿਣਤੀ ਵਿਚ ਪੁਲਸ ਦੀ ਤਾਇਨਾਤੀ ਵੇਖ ਕੇ ਹਰ ਕੋਈ ਹੈਰਾਨ ਸੀ। ਭਾਰਗੋਂ ਕੈਂਪ ਵਿਚ ਸ਼੍ਰੀ ਕਬੀਰ ਮੰਦਿਰ ਦੇ ਕੋਲ ਅੱਜ ਪੁਲਸ ਨੇ ਡਰੱਗ ਤਸਕਰ ਤਿੰਨ ਭਰਾਵਾਂ ਦੇ ਮਕਾਨ ਢੇਹ-ਢੇਰੀ ਕਰ ਦਿੱਤੇ ਹਨ। ਡਰੱਗ ਤਸਕਰ ਮੌਲਾ ਦੇ ਤਿੰਨ ਭਰਾ ਨਸ਼ਾ ਵੇਚਦੇ ਸਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
ਜਲੰਧਰ ਸਿਟੀ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਉਤੇ ਮੌਜੂਦ ਸਨ। ਪੁਲਸ ਕਿਸੇ ਵੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਤਿਆਰ ਸੀ। ਭਾਰਗੋਂ ਕੈਂਪ ਦੇ ਰਹਿਣ ਵਾਲੇ ਵਰਿੰਦਰ ਸਿੰਘ ਉਰਫ਼ ਮੌਲਾ, ਉਸ ਦਾ ਭਰਾ ਰੋਹਿਤ ਅਤੇ ਜਤਿੰਦਰ ਤਿੰਨੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿਚ ਨਾਮਜ਼ਦ ਹਨ। ਤਿੰਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਵੀ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆ ਰਹੇ ਸਨ, ਜਿਸ ਦੇ ਚਲਦਿਆਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਵੱਲੋਂ ਤਿੰਨੋਂ ਭਰਾਵਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e