ਪ੍ਰਤਾਪ ਬਾਗ ਨੇੜੇ ਗੋਦਾਮ ''ਚ ਡੰਪ ਕੀਤੇ ਸਨ ਲੱਖਾਂ ਦੇ ਪਟਾਕੇ, ਪੁਲਸ ਨੇ ਛਾਪਾ ਮਾਰ ਕੇ ਕੀਤੇ ਜ਼ਬਤ

Friday, Nov 06, 2020 - 02:22 PM (IST)

ਪ੍ਰਤਾਪ ਬਾਗ ਨੇੜੇ ਗੋਦਾਮ ''ਚ ਡੰਪ ਕੀਤੇ ਸਨ ਲੱਖਾਂ ਦੇ ਪਟਾਕੇ, ਪੁਲਸ ਨੇ ਛਾਪਾ ਮਾਰ ਕੇ ਕੀਤੇ ਜ਼ਬਤ

ਜਲੰਧਰ (ਸੁਧੀਰ, ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਨੇ ਪ੍ਰਤਾਪ ਬਾਗ ਨੇੜੇ ਛਾਪਾਮਾਰੀ ਕਰਕੇ ਪਟਾਕਿਆਂ ਦਾ ਨਾਜਾਇਜ਼ ਗੋਦਾਮ ਫੜਿਆ ਹੈ। ਪੁਲਸ ਨੇ ਗੋਦਾਮ 'ਚੋਂ ਲੱਖਾਂ ਦੀ ਕੀਮਤ ਦੇ ਪਟਾਕੇ ਅਤੇ ਚਾਈਨੀਜ਼ ਡੋਰ ਵੀ ਬਰਾਮਦ ਕੀਤੀ ਹੈ। ਇਹ ਗੋਦਾਮ ਕਿਸੇ ਹੋਰ ਦਾ ਨਹੀਂ, ਸਗੋਂ ਰਿਆਜ਼ਪੁਰਾ ਦੇ ਰਹਿਣ ਵਾਲੇ ਬਦਨਾਮ ਪਟਾਕਾ ਵਪਾਰੀ ਗੁਰਦੀਪ ਸਿੰਘ ਗੋਰਾ ਦਾ ਹੈ, ਜਿਸ ਨੂੰ ਪੁਲਸ ਨੇ ਗੋਦਾਮ 'ਚੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੋਰਾ ਖ਼ਿਲਾਫ਼ ਥਾਣਾ ਨੰਬਰ 3 'ਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।\

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

PunjabKesari

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਨਾਜਾਇਜ਼ ਢੰਗ ਨਾਲ ਪਟਾਕਿਆਂ ਦਾ ਕਾਰੋਬਾਰ ਕਰਨ ਅਤੇ ਗਲੀ-ਮੁਹੱਲਿਆਂ 'ਚ ਉਨ੍ਹਾਂ ਨੂੰ ਡੰਪ ਕਰਨ ਵਾਲਿਆਂ 'ਤੇ ਸਖ਼ਤੀ ਨਾਲ ਕਾਰਵਾਈ ਕਰਨ ਲਈ ਲੰਮੇ ਸਮੇਂ ਤੋਂ ਤੱਕ ਵਿਚ ਬੈਠੀ ਸੀ। ਅਜਿਹੇ ਵਿਚ ਥਾਣਾ ਨੰਬਰ-3 ਦੀ ਪੁਲਸ ਹੱਥ ਕੁਝ ਇਨਪੁੱਟ ਲੱਗੇ ਤਾਂ ਐੱਸ. ਪੀ. ਨਾਰਥ ਸਮੇਤ ਪ੍ਰਤਾਪ ਬਾਗ ਨੇੜੇ ਇਕ ਗੋਦਾਮ 'ਚ ਛਾਪਾ ਮਾਰਿਆ ਗਿਆ, ਉਸ ਸਮੇਂ ਉੱਥੇ ਇਕ ਲੜਕਾ ਤੇ ਇਕ ਲੜਕੀ ਵੀ ਮੌਜੂਦ ਸਨ। ਪੁਲਸ ਨੇ ਗੋਦਾਮ ਵਿਚ ਜਾ ਕੇ ਦੇਖਿਆ ਤਾਂ ਉਥੋਂ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਹੋਈ, ਜਦੋਂ ਕਿ ਚਾਈਨੀਜ਼ ਡੋਰ ਵੀ ਲੁਕੋ ਕੇ ਰੱਖੀ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ

PunjabKesari

ਪੁਲਸ ਨੇ ਗੋਦਾਮ 'ਚੋਂ ਹੀ ਉਸ ਨੂੰ ਕਿਰਾਏ 'ਤੇ ਲੈ ਕੇ ਚਲਾਉਣ ਵਾਲੇ ਰਿਆਜ਼ਪੁਰਾ ਨਿਵਾਸੀ ਗੁਰਦੀਪ ਸਿੰਘ ਗੋਰਾ ਪੁੱਤਰ ਖਜ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਅੱਗੇ ਵਧਾਉਣ 'ਤੇ ਗੋਦਾਮ 'ਚੋਂ 44 ਪਟਾਕਿਆਂ ਦੇ ਬਕਸੇ ਬਰਾਮਦ ਹੋਏ, ਜਿਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੇ ਪਟਾਕੇ ਰੱਖੇ ਹੋਏ ਸਨ। ਇਸ ਤੋਂ ਇਲਾਵਾ ਗੋਦਾਮ 'ਚੋਂ 15 ਬਕਸੇ ਚਾਈਨੀਜ਼ ਡੋਰ ਦੇ ਵੀ ਮਿਲੇ।

ਇਹ ਵੀ ਪੜ੍ਹੋ: ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ

ਭੁੱਲਰ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਹੀ ਗੋਰਾ ਨੇ ਉਕਤ ਗੋਦਾਮ 'ਚ ਪਟਾਕੇ ਡੰਪ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਗੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਗੋਰਾ ਨੇ ਉਕਤ ਪਟਾਕੇ ਕਿਸ ਕੋਲੋਂ ਖਰੀਦੇ ਸਨ। ਪੁਲਸ ਉਸ 'ਤੇ ਵੀ ਕਾਰਵਾਈ ਕਰਨ ਦੇ ਮੂਡ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਰੈਕੇਟ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। 2018 'ਚ ਗੋਰਾ ਦੇ ਘਰ ਵਿਚ ਬਣੀ ਪਟਾਕਿਆਂ ਦੀ ਫੈਕਟਰੀ ਵਿਚ ਧਮਾਕਾ ਹੋਇਆ ਸੀ, ਜਦੋਂ ਕਿ 2019 ਵਿਚ ਬਾਬਾ ਮੋਹਨ ਦਾਸ ਨਗਰ ਵਿਚ ਉਸ ਵੱਲੋਂ ਕਿਰਾਏ 'ਤੇ ਲਏ ਗੋਦਾਮ ਵਿਚ ਜ਼ੋਰਦਾਰ ਧਮਾਕਾ ਹੋਇਆ ਸੀ। ਗੋਰਾ ਬਿਨਾਂ ਲਾਇਸੈਂਸ ਪਟਾਕਿਆਂ ਦਾ ਨਾਜਾਇਜ਼ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ


author

shivani attri

Content Editor

Related News