ਜਲੰਧਰ: ਪੁਲਸ ਹੱਥ ਲੱਗੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਬਰਾਮਦ
Monday, Nov 25, 2019 - 05:49 PM (IST)

ਜਲੰਧਰ (ਸੋਨੂੰ)— ਜਲੰਧਰ ਦੇਹਾਤ ਪੁਲਸ ਨੇ ਅੱਜ ਲੋਹੀਆਂ ਗੇਟ ਤੋਂ ਅੱਜ 1 ਕਿਲੋ, 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਬੀਤੀ ਦਿਨੀਂ ਜਲੰਧਰ ਦੇਹਾਤ ਪੁਲਸ ਵਲੋਂ 54 ਕਿਲੋ ਭੁੱਕੀ ਅਤੇ 9 ਲੱਖ ਦੀ ਡਰੱਗ ਮਨੀ ਸਣੇ ਤਸਕਰ ਗੁਰਦਿੱਤ ਸਿੰਘ ਨੂੰ ਕਾਬੂ ਕੀਤਾ ਗਿਆ। ਤਸਕਰ ਗੁਰਦਿੱਤ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਪੁਲਸ ਨੇ ਉਸ ਦੇ ਸਾਥੀ ਬਚਿੱਤਰ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਗਈ ਤਾਂ ਉਸ ਨੇ ਮੋਟਰਸਾਈਕਲ 'ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਲੋਹੀਆਂ ਗੇਟ 'ਤੇ ਹੈਰੋਇਨ ਦਾ ਪੈਕਟ ਸੁੱਟ ਕੇ ਫਰਾਰ ਹੋ ਗਿਆ।