Breaking : ਜਲੰਧਰ ਦੇ ਜੰਡਿਆਲੇ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਚਲੀਆਂ ਗੋਲੀਆਂ

12/23/2023 2:24:13 PM

ਜਲੰਧਰ (ਵਰੁਣ) - ਥਾਣਾ ਸਦਰ ਦੇ ਸਮਰਾਏ ਤੋਂ ਦਾਦੂਵਾਲ ਨੂੰ ਜਾਂਦੀ ਸੜਕ ’ਤੇ ਬੱਸ ਸਟੈਂਡ ਸਾਹਮਣੇ ਟ੍ਰੈਵਲ ਏਜੰਟ ਦੀ ਗੱਡੀ ’ਤੇ ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਬਦਮਾਸ਼ ਦਾ ਪਿੱਛਾ ਕਰ ਰਹੀ ਸੀ. ਆਈ. ਏ. ਸਟਾਫ ਦੀ ਟੀਮ ’ਤੇ ਦੇਰ ਸ਼ਾਮ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ। ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਨਾਲ ਜੁੜੇ ਬਦਮਾਸ਼ ਦਵਿੰਦਰ ਨੇ ਲੱਗਭਗ 5 ਤੋਂ 6 ਫਾਇਰ ਕੀਤੇ ਪਰ ਜਵਾਬੀ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਨੇ ਵੀ 5 ਦੇ ਲਗਭਗ ਫਾਇਰ ਕੀਤੇ, ਜਿਸ ’ਚੋਂ 2 ਗੋਲੀਆਂ ਬਦਮਾਸ਼ ਦੇ ਪੈਰਾਂ ’ਤੇ ਲੱਗੀਆਂ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ :   DCGI ਨੇ ਜਾਰੀ ਕੀਤੀ ਚਿਤਾਵਨੀ, 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਇਹ ਸਿਰਪ

ਦਰਅਸਲ ਫਿਰੌਤੀ ਲਈ ਕਾਰ ’ਤੇ ਚਿਪਕਾਈ ਚਿੱਠੀ ’ਚੋਂ ਮਿਲੇ ਵਿਦੇਸ਼ੀ ਨੰਬਰ ਨੂੰ ਲੈ ਕੇ ਪੁਲਸ ਨੇ ਵ੍ਹਟਸਐਪ ਤੋਂ ਕੁਝ ਡਿਟੇਲ ਮੰਗੀ ਸੀ। ਇਸ ਤੋਂ ਇਲਾਵਾ ਵੀ ਮਨੁੱਖੀ ਵਸੀਲਿਆਂ ਤੇ ਟੈਕਨੀਕਲ ਇਨਪੁੱਟ ਮਿਲਣ ਤੋਂ ਬਾਅਦ ਥਾਣਾ ਸਦਰ ਦੇ ਇਲਾਕੇ ’ਚ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਆਪਣੀ ਟੀਮ ਨਾਲ ਦਵਿੰਦਰ ਦਾ ਟ੍ਰੈਪ ਲਾ ਲਿਆ। ਦਵਿੰਦਰ ਉਸੇ ਕਾਲੇ ਰੰਗ ਦੀ ਬਾਈਕ ’ਤੇ ਸਵਾਰ ਸੀ, ਜਿਸ ’ਤੇ ਸਵਾਰ ਹੋ ਕੇ ਉਸ ਨੇ ਹੋਰਨਾਂ 2 ਸਾਥੀਆਂ ਨਾਲ ਆ ਕੇ ਏਜੰਟ ਦੀ ਗੱਡੀ ’ਤੇ ਗੋਲੀਆਂ ਚਲਾਈਆਂ ਸਨ। ਪੁਲਸ ਬਦਮਾਸ਼ ਦਾ ਪਿੱਛਾ ਕਰਦਿਆਂ ਸਮਰਾਏ ਤੋਂ ਦਾਦੂਵਾਲ ਰੋਡ ’ਤੇ ਆਈ ਤਾਂ ਮੁਲਜ਼ਮ ਨੇ ਚੱਲਦੇ ਬਾਈਕ ਤੋਂ ਪੁਲਸ ਦੀ ਗੱਡੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ :   ਫਰਜ਼ੀ ਸਿਮ ਲੈਣ 'ਤੇ ਹੋਵੇਗੀ ਜੇਲ੍ਹ ਤੇ 50 ਲੱਖ ਦਾ ਜੁਰਮਾਨਾ, ਨਵਾਂ ਦੂਰਸੰਚਾਰ ਬਿੱਲ ਲੋਕ ਸਭਾ 'ਚ ਪਾਸ

ਚੰਗੀ ਕਿਸਮਤ ਨੂੰ ਮੁਲਜ਼ਮ ਵੱਲੋਂ ਚਲਾਈਆਂ ਗੋਲੀਆਂ ਕਿਸੇ ਮੁਲਾਜ਼ਮ ਨੂੰ ਨਹੀਂ ਲੱਗੀਆ ਪਰ ਜਵਾਬੀ ਕਾਰਵਾਈ ’ਚ ਪੁਲਸ ਨੇ ਮੁਲਜ਼ਮ ਦੀਆਂ ਲੱਤਾਂ ’ਤੇ ਗੋਲੀਆਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਕੇ ਕਾਬੂ ਕਰ ਲਿਆ। ਮੁਲਜ਼ਮ ਦਵਿੰਦਰ ਸਿੰਘ ਜਲੰਧਰ ਦੇ ਕਰਤਾਰਪੁਰ ਦਾ ਰਹਿਣ ਵਾਲਾ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਿਕ ਇਸੇ ਮੁਲਜ਼ਮ ਨੇ ਆਪਣੇ ਹੱਥ ਨਾਲ ਫਿਰੌਤੀ ਲਈ ਚਿੱਠੀ ਲਿਖੀ ਸੀ, ਜਦਕਿ ਗੋਲੀਆਂ ਵੀ ਉਸੇ ਨੇ ਗੱਡੀ ’ਤੇ ਚਲਾਈਆਂ ਸਨ, ਜਿਸ ਹਥਿਆਰ ਨਾਲ ਏਜੰਟ ਦੀ ਗੱਡੀ ’ਤੇ ਗੋਲੀ ਚਲਾਈ ਗਈ, ਉਸੇ ਨਾਲ ਮੁਲਜ਼ਮ ਨੇ ਪੁਲਸ ’ਤੇ ਵੀ ਫਾਇਰਿੰਗ ਕੀਤੀ। ਉਸ ਹਥਿਆਰ ਨੂੰ ਪੁਲਸ ਨੇ ਜ਼ਬਤ ਕਰ ਲਿਆ, ਜਦੋਂ ਕਿ ਬਾਈਕ ਵੀ ਕਬਜ਼ੇ ’ਚ ਲੈ ਲਈ।

ਸੀ. ਪੀ. ਨੇ ਕਿਹਾ ਕਿ ਬਾਕੀ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਉਹ ਵੀ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ। ਪੁਲਸ ਨੇ ਮੌਕੇ ਤੋਂ ਕਈ ਖੋਲ ਵੀ ਬਰਾਮਦ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਦਵਿੰਦਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਉਂ ਹੀ ਐਨਕਾਊਂਟਰ ਦੀ ਖਬਰ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ, ਏ. ਸੀ. ਪੀ. ਪਰਮਜੀਤ ਿਸੰਘ ਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਡੀ. ਸੀ. ਪੀ. ਵਿਰਕ ਨੇ ਕਿਹਾ ਕਿ ਹੋਰਨਾਂ 2 ਮੁਲਜ਼ਮਾਂ ਨੂੰ ਲੈ ਕੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਦਵਿੰਦਰ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

2 ਸਾਲਾਂ ਤੋਂ ਕੌਸ਼ਲ ਚੌਧਰੀ ਦੇ ਸੰਪਰਕ ’ਚ ਸੀ ਦਵਿੰਦਰ

ਦਵਿੰਦਰ ਖ਼ਿਲਾਫ਼ ਕੁਝ ਸਮਾਂ ਪਹਿਲਾਂ ਪੋਸਕੋ ਐਕਟ ਦਾ ਕੇਸ ਦਰਜ ਹੋਇਆ ਸੀ, ਜਦੋਂ ਜੇਲ ਗਿਆ ਤਾਂ ਉਸ ਦੀ ਮੁਲਾਕਾਤ ਉਥੇ ਗੈਂਗਸਟਰ ਕੌਸ਼ਲ ਚੌਧਰੀ ਨਾਲ ਹੋਈ। ਕੌਸ਼ਲ ਚੌਧਰੀ ਵਧੇਰੇ ਜੇਲ ਦੀਆਂ ਚੱਕੀਆਂ ’ਚ ਰਹਿੰਦਾ ਹੈ। ਅਜਿਹੇ ’ਚ ਫੋਨ ’ਤੇ ਸੰਪਰਕ ਨਾ ਹੋਣ ਦੀ ਸੂਰਤ ’ਚ ਉਸ ਨੇ ਵਿਦੇਸ਼ ’ਚ ਬੈਠੇ ਆਪਣੇ ਸਾਲੇ ਸੌਰਵ ਨਾਲ ਦਵਿੰਦਰ ਦੀ ਗੱਲ ਕਰਵਾਈ। ਏਜੰਟ ਇੰਦਰਜੀਤ ਸਿੰਘ ਤੋਂ ਫਿਰੌਤੀ ਲਈ ਵੀ ਸੌਰਵ ਨੇ ਉਸ ਨੂੰ ਕਿਹਾ ਸੀ। ਦਵਿੰਦਰ ਤੋਂ ਬਰਾਮਦ ਹੋਈ ਗੰਨ ਵੀ ਕੌਸ਼ਲ ਚੌਧਰੀ ਦੇ ਸਾਲੇ ਨੇ ਮੁਹੱਈਆ ਕਰਵਾਈ ਸੀ। ਬਾਕੀ 2 ਮੁਲਜ਼ਮਾਂ ਦੀ ਪੁਲਸ ਨੇ ਪਛਾਣ ਕਰ ਲਈ ਹੈ।

ਮੁਲਜ਼ਮ ਦੇ ਮੋਬਾਇਲ ’ਚੋਂ ਮਿਲੇ ਸੌਰਵ ਨਾਲ ਗੱਲਬਾਤ ਹੋਣ ਦੇ ਸਬੂਤ

ਪੁਲਸ ਨੇ ਮੁਲਜ਼ਮ ਦਾ ਮੋਬਾਇਲ ਆਪਣੇ ਕਬਜ਼ੇ ’ਚ ਲੈ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਕੌਸ਼ਲ ਚੌਧਰੀ ਦੇ ਸਾਲੇ ਸੌਰਵ ਨਾਲ ਗੱਲਬਾਤ ਹੋਣ ਦੇ ਸਬੂਤ ਮਿਲੇ। ਫਿਰੌਤੀ ਲਈ ਜਿਹੜੀ ਚਿੱਠੀ ਲਿਖੀ ਗਈ ਸੀ, ਉਹ ਦਵਿੰਦਰ ਨੇ ਹੀ ਲਿਖੀ ਸੀ, ਜਦੋਂ ਕਿ ਸ਼ਬਦਾਵਲੀ ਸੌਰਵ ਦੀ ਸੀ। ਉਹ ਦੋਵੇਂ ਵ੍ਹਟਸਐਪ ਕਾਲਿੰਗ ਜ਼ਰੀਏ ਇਕ-ਦੂਜੇ ਦੇ ਲਿੰਕ ’ਚ ਸਨ। ਪੁਲਸ ਦੀ ਜਾਂਚ ’ਚ ਮੁਲਜ਼ਮ ਦੇ ਮੋਬਾਇਲ ’ਚੋਂ ਕੁਝ ਹੋਰ ਵੀ ਇਨਪੁੱਟ ਹੱਥ ਆ ਸਕਦੇ ਹਨ।

ਪੁਲਸ ’ਤੇ ਗੋਲੀਆਂ ਚਲਾਉਣ ਦਾ ਦਰਜ ਹੋਵੇਗਾ ਮਾਮਲਾ

ਟ੍ਰੈਵਲ ਏਜੰਟ ਦੀ ਖੜ੍ਹੀ ਗੱਡੀ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਦਵਿੰਦਰ ਖ਼ਿਲਾਫ਼ ਥਾਣਾ ਸਦਰ ’ਚ ਪੁਲਸ ਪਾਰਟੀ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਿਦੱਤੀ ਗਈ ਹੈ। ਘਟਨਾ ਸਥਾਨ ’ਤੇ ਥਾਣਾ ਸਦਰ ਦੀ ਪੁਲਸ ਵੀ ਪਹੁੰਚ ਗਈ ਸੀ, ਜਿਸ ਤੋਂ ਬਾਅਦ ਦਵਿੰਦਰ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਸੀ ਮਾਮਲਾ

15 ਦਸੰਬਰ ਦੀ ਦੁਪਹਿਰ ਨੂੰ ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ’ਚ ਖੜ੍ਹੀ ਏਜੰਟ ਇੰਦਰਜੀਤ ਿਸੰਘ ਦੀ ਗੱਡੀ ’ਤੇ ਕਾਲੇ ਰੰਗ ਦੇ ਸਪਲੈਂਡਰ ਬਾਈਕ ’ਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ 5 ਗੋਲੀਆਂ ਚਲਾਈਆਂ ਸਨ, ਜਿਉਂ ਹੀ ਇੰਦਰਜੀਤ ਿਸੰਘ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਪਾਰਕਿੰਗ ’ਚ ਆਇਆ, ਜਿਥੇ ਸ਼ੀਸ਼ੇ ’ਤੇ ਇਕ ਚਿੱਠੀ ਸੀ, ਜਿਸ ’ਚ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਚਿੱਠੀ ’ਚ ਕੌਸ਼ਲ ਚੌਧਰੀ ਦਾ ਨਾਂ ਤੇ ਕੁਝ ਵਿਦੇਸ਼ੀ ਨੰਬਰ ਲਿਖੇ ਸਨ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਪੁਲਸ ਅਧਿਕਾਰੀਆਂ ਮੁਤਾਬਕ ਗੋਲੀ ਲੱਗਣ ਨਾਲ ਜ਼ਖਮੀ ਹੋਏ ਅਪਰਾਧੀ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਹੀ ਵਿਅਕਤੀਆਂ ਨੇ ਡੈਲਟਾ ਚੈਂਬਰ ਦੇ ਬਾਹਰ ਖੜ੍ਹੀ ਏਜੰਟ ਇੰਦਰਜੀਤ ਸਿੰਘ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮਾਂ ਨੇ ਗੱਡੀ 'ਤੇ ਇੱਕ ਫਰਜ਼ੀ ਪੱਤਰ ਛੱਡ ਦਿੱਤਾ ਸੀ, ਜਿਸ ਵਿੱਚ ਏਜੰਟ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਚਿੱਠੀ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਦਾ ਨਾਂ ਵੀ ਲਿਖਿਆ ਗਿਆ ਸੀ।

ਇਹ ਵੀ ਪੜ੍ਹੋ :    ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News